March 1, 2024

Loading

  ਚੜ੍ਹਤ ਪੰਜਾਬ ਦੀ
ਭਗਤਾ ਭਾਈ ਕਾ, (ਪ੍ਰਦੀਪ ਸ਼ਰਮਾ) ਹਲਕਾ ਰਾਮਪੁਰਾ ਫੂਲ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਵੱਲੋਂ ਭਗਤਾ ਭਾਈਕਾ ਵਿਖੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਕਿਹਾ ਕਿ  ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਹੱਕ ਵਿਚ ਹਨ੍ਹੇਰੀ ਚੱਲ ਰਹੀ ਹੈ ।ਸੂਬੇ ਦੇ ਲੋਕ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿੱਚ ਭੁਗਤਣ ਦਾ ਮਨ ਬਣਾ ਚੁੱਕੇ ਹਨ।ਕਾਂਗਰਸ ਵਾਅਦਾ ਖਿਲਾਫ਼ੀ ਤੇ ਪਰਦਾ ਪਾਉਣ ਲਈ ਝੂਠੇ ਲਾਰਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।ਆਮ ਆਦਮੀ ਪਾਰਟੀ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਫਲਾਪ ਦਿੱਲੀ ਮਾਡਲ ਅਤੇ ਫਰਜ਼ੀ ਆਂਕੜਿਆਂ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।ਲੋਕਾਂ ਨੂੰ ਇਨ੍ਹਾਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ।
ਅਕਾਲੀ ਬਸਪਾ ਗੱਠਜੋੜ ਸਮੇਂ ਦੀ ਮੁੱਖ ਲੋੜ :ਸਿਕੰਦਰ ਸਿੰਘ ਮਲੂਕਾ  
ਮਲੂਕਾ ਨੇ ਕਿਹਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੇ ਵਿਕਾਸ ਲਈ ਅਕਾਲੀ ਬਸਪਾ ਗੱਠਜੋੜ ਸਮੇਂ ਦੀ ਮੁੱਖ ਲੋੜ ਹੈ  ।ਮਲੂਕਾ ਨੇ ਵਰਕਰਾਂ ਨੂੰ ਇਕ ਇਕ ਵੋਟ ਤੇ ਪਹਿਰਾ ਦੇਣ ਦੀ ਗੱਲ ਵੀ ਕਹੀ ।ਇਸ ਮੌਕੇ ਜਥੇਦਾਰ ਫੁੰਮਣ ਸਿੰਘ ਭਗਤਾ  ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ ਸਾਬਕਾ ਪ੍ਰਧਾਨ ਰਾਕੇਸ਼ ਗੋਇਲ  ਕੌਂਸਲਰ ਜਗਮੋਹਣ ਭਗਤਾ  ਸੁਖਜਿੰਦਰ ਖਾਨਦਾਨ ਸੁਖਦੇਵ ਸਿੰਘ ਭਗਤਾ  ਜਗਜੀਤ ਸਿੰਘ ਬਨੂੜ ਕਰਮਜੀਤ ਕਾਂਗੜ  ਹਰਜੀਤ ਮਲੂਕਾ ਨਿਰਮਲ ਮਲੂਕਾ  ਜਸਵਿੰਦਰ ਸਿੰਘ ਕੇਸਰਵਾਲਾ  ਗੁਰਮੇਲ ਸਿੰਘ ਗੇਲੀ ਲਖਵੀਰ ਸਿੰਘ ਮੁੰਦਰੀ ਭਗਤਾ ਸੁਖਚੈਨ ਮੁੰਦਰੀ  ਡਾ ਪ੍ਰਨੀਤ ਕੌਰ ਦਿਓਲ  ਪਰਮਜੀਤ ਕੌਰ ਸੁਖਜੀਤ ਕੌਰ ਭੱਠਲ  ਅਜੈਬ ਸਿੰਘ ਹਮੀਰਗੜ੍ਹ ਹਰਦੀਪ ਸਿੰਘ ਹਮੀਰਗੜ੍ਹ  ਰਾਜਾ ਸਿੰਘ ਹਮੀਰਗੜ੍ਹ ਮਨਿੰਦਰ ਸਿੰਘ ਨਿੰਦੀ ਤੋਂ ਇਲਾਵਾ ਸਮੁੱਚੀ ਜਥੇਬੰਦੀ ਹਾਜ਼ਰ ਸੀ ।

 

 

104430cookie-checkਮਲੂਕਾ ਵੱਲੋਂ ਭਗਤਾ ਭਾਈ ਕਾ ਵਿਖੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ   
error: Content is protected !!