Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 2, 2025 10:05:22 AM

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,(ਪ੍ਰਦੀਪ ਸ਼ਰਮਾ) : ਬਾਬਾ ਇੰਦਰ ਦਾਸ ਟਰੱਕ ਯੂਨੀਅਨ ਰਾਮਪੁਰਾ ਵੱਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਵਿਚ ਲੰਘੀ 15 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ ਕਰਵਾਇਆ ਗਿਆ ਤੇ 17 ਜਨਵਰੀ ਨੂੰ ਭੋਗ ਪਾਏ ਗਏ। ਇਸ ਮੌਕੇ ਕੀਰਤਨੀਏ ਜੱਥੇ ਵੱਲੋ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਤੇ ਗੁਰੂ ਸਾਹਿਬ ਤੋਂ ਅਸੀਰਵਾਦ ਲਿਆ। ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਮਾਗਮ ਦੋਰਾਨ ਹਾਜਰੀ ਲਵਾਈ ਤੇ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਸਦਕੇ ਆਪਾਂ ਚੰਗੀ ਜਿੰਦਗੀ ਜੀਅ ਰਹੇ ਹਾਂ।
ਬਲਕਾਰ ਸਿੱਧੂ ਵੱਲੋਂ ਟਰੱਕ ਯੂਨੀਅਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਕੰਮਾਂ ਲਈ ਉਹ ਹਮੇਸਾਂ ਯੂਨੀਅਨ ਦੇ ਨਾਲ ਖੜੇ ਹਨ ਤੇ ਕਿਸੇ ਵੀ ਮੱਦਦ ਦੀ ਲੋੜ ਹੈ ਤਾਂ ਸਰਕਾਰ ਵੱਲੋਂ ਹਰ ਸੰਭਵ ਮੱਦਦ ਕੀਤੀ ਜਾਵੇਗੀ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ, ਰਵੀ ਸਿੰਗਲਾ, ਨਛੱਤਰ ਸਿੱਧੂ, ਆਰ ਐਸ ਜੇਠੀ, ਸੀਰਾ ਮੱਲੂਆਣਾ, ਦਰਸਨ ਸੋਹੀ, ਯੋਧਾ ਮਹਿਰਾਜ, ਚੈਨਾ ਫੂਲੇਵਾਲਾ, ਰੋਬੀ ਬਰਾੜ, ਇੰਦਰਜੀਤ ਬਾਵਾ, ਸਰਬਾ ਬਰਾੜ, ਅਮਨਾ ਜੈਲਦਾਰ, ਬੰਟੀ ਖੋਖਰ, ਜੋਗਿੰਦਰ ਸਿੰਘ, ਜਿੰਦੂ ਸਰਮਾ, ਸੇਰ ਬਹਾਦਰ ਧਾਲੀਵਾਲ, ਅੰਗਰੇਜ ਬਾਂਸਲ, ਰਕੇਸ ਕੁਮਾਰ, ਬਲਜੀਤ ਮੈਂਬਰ, ਨਿੱਕਾ ਤੇ ਅਮਨਾ ਮਹਿਰਾਜ ਬਸਤੀ ਨੇ ਵੀ ਧਾਰਮਿਕ ਸਮਾਗਮ ਵਿਚ ਹਾਜਰੀ ਭਰੀ। ਸਤਵਿੰਦਰ ਸਿੰਘ ਪੰਮਾ ਪ੍ਰਧਾਨ ਟਰੱਕ ਯੂਨੀਅਨ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਭੋਗ ਉਪਰੰਤ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137950cookie-checkਰਾਮਪੁਰਾ ਫੂਲ ਟਰੱਕ ਯੂਨੀਅਨ ਵਿਖੇ ਸਰਬੱਤ ਦੇ ਭਲੇ ਲਈ ਹੋਇਆ ਧਾਰਮਿਕ ਸਮਾਗਮ 
error: Content is protected !!