October 12, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਰਾਮਪੁਰਾ ਫੁਲ ਤੋਂ ਲਹਿਰਾ ਮਹੁੱਬਤ ਦੇ ਵਿਚਕਾਰ ਪੈਂਦੇ ਲਹਿਰਾ ਧੁਰਕੋਟ ਰੇਲਵੇ ਟਰੈਕ ਤੇ ਰੇਲ ਇੰਜਣ ਦੀ ਲਪੇਟ ਚ ਆਉਣ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਤਕਰੀਬਨ 3.15 ਵਜੇ ਇਤਲਾਹ ਮਿਲੀ ਕਿ ਇੱਕ ਵਿਅਕਤੀ ਰੇਲਵੇ ਟਰੈਕ ਦੇ ਵਿਚਕਾਰ ਪਿਆ ਹੋਣ ਕਾਰਨ ਉਹ ਬਠਿੰਡਾ ਤਰਫੋਂ ਆ ਰਹੇ ਰੇਲ ਇੰਜਣ ਦੀ ਲਪੇਟ ਵਿਚ ਆ ਗਿਆ ਹੈ। ਜਿਸ ਕਾਰਨ ਉਸ ਦੇ ਸਿਰ ਤੇ ਸੱਟ ਲੱਗ ਗਈ।
ਜਖਮੀ ਹਾਲਤ ਵਿਚ ਉੱਕਤ ਨੂੰ ਰੇਲ ਇੰਜਣ ਰਾਹੀ ਰਾਮਪੁਰਾ ਫੁਲ ਲਿਆਦਾ ਗਿਆ ਤੇ ਇਸ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੇ ਐਬੂਲੈਂਸ ਨੂੰ ਦਿੱਤੀ। ਉਪਰੰਤ ਸਹਾਰਾ ਸਮਾਜ ਸੇਵਾ ਦੀ ਅੇਬੂਲੈਂਸ ਲੈ ਕੇ ਪੁੱਜੇ ਵਰਕਰ ਜਗਤਾਰ ਸਿੰਘ ਤਾਰੀ ਨੇ ਉੱਕਤ ਜਖਮੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਜਖਮੀ ਵਿਅਕਤੀ ਦੀ ਪਹਿਚਾਣ ਭਾਨੂੰ ਸਿੰਘ ਵਾਸੀ ਲਹਿਰਾ ਧੁਰਕੋਟ ਵੱਜੋਂ ਹੋਈ ਹੈ।
#For any kind of News and advertisment contact us on 9803 -450-601  
#Kindly LIke,Share & Subscribe our News Portal: http://charhatpunjabdi.com
135360cookie-checkਰੇਲ ਇੰਜਣ ਦੀ ਲਪੇਟ ਚ ਆਉਣ ਨਾਲ ਵਿਅਕਤੀ ਗੰਭੀਰ ਜਖਮੀ
error: Content is protected !!