December 23, 2024

Loading

 ਚੜ੍ਹਤ ਪੰਜਾਬ ਦੀ
ਸਰਦੂਲਗੜ 21 ਫਰਵਰੀ (ਕੁਲਵਿੰਦਰ ਕੜਵਲ) : ਬਾਲ ਵਾਟਿਕਾ ਪਬਲਿਕ ਸਕੂਲ ਟਿੱਬੀ ਹਰੀ ਸਿੰਘ ਵਿਖੇ ਪੰਜਾਬੀ ਮਾਂ ਬੋਲੀ ਦਿਵਸ ‘ਤੇ ਸਵੇਰ ਸਭਾ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾਵਾਂ ਅਤੇ ਮਾਂ ਬੋਲੀ ਦੇ ਲੋਕ ਗੀਤਾਂ ਰਾਹੀਂ ਪੰਜਾਬੀ ਭਾਸ਼ਾ ਦੀ ਮਹਾਨਤਾ ਦਾ ਦ੍ਰਿਸ਼ ਪੇਸ਼ ਕੀਤਾ। ਸਕੂਲ ਪ੍ਰਿੰਸੀਪਲ ਏ.ਕੇ.ਤਿਵਾੜੀ ਨੇ ਪੰਜਾਬੀ ਮਾਂ ਬੋਲੀ ਨੂੰ ਵਿਸ਼ਾਲ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ ਜੋ ਕਿਸੇ ਵੀ ਭਾਸ਼ਾ ਨੂੰ ਆਪਣੇ ਅੰਦਰ ਸਮਾਉਣ ਦੀ ਤਾਕਤ ਰੱਖਦੀ ਹੈ। ਉਹਨ੍ਹਾਂ ਕਿਹਾ ਪੰਜਾਬ ਇੱਕ ਵਿਕਸਿਤ ਸੂਬਾ ਹੈ ਤਿਉਂ ਹੀ ਪੰਜਾਬੀ ਇੱਕ ਵਿਕਸਿਤ ਭਾਸ਼ਾ ਹੈ।
ਇਸ ਸਵੇਰ ਦੀ ਸਭਾ ਵਿਚ ਬੱਚਿਆਂ ਵੱਲੋਂ ਬੜੇ ਹੀ ਰੋਚਕ ਢੰਗ ਨਾਲ ਪੰਜਾਬੀਆਂ ਨੂੰ ਪੰਜਾਬੀ ਬੋਲਣ ਲਈ ਪ੍ਰੇਰਿਤ ਕੀਤਾ। ਬੱਚਿਆਂ ਕਿਹਾ ਕਿ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਦੀ ਵਰਤੋਂ ਆਪਣੀ ਥਾਂ ਤੇ ਠੀਕ ਹੈ ਪਰੰਤੂ ਸਾਨੂੰ ਪੰਜਾਬੀ ਬੋਲਣ ਤੇ ਸ਼ਰਮ ਨਹੀਂ ਸਗੋਂ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਪ੍ਰਿੰਸੀਪਲ ਵੱਲੋਂ ਕੌਮਾਂਤਰੀ ਪੰਜਾਬੀ ਦਿਹਾੜੇ ਦੀ ਵਧਾਈ ਦਿੰਦਿਆਂ ਹੋਏ ਕਿਹਾ ਪੰਜਾਬੀ ਅਧਿਆਪਕ ਸ਼ੰਤੋਸ਼ ਸਿੰਗਲਾ ਨੇ ਇਸ ਸਭਾ ਦੀ ਤਿਆਰੀ ਵਿੱਚ ਅਤੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਅਹਿਮ ਰੋਲ ਅਦਾ ਕਰਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141430cookie-checkਬਾਲ ਵਾਟਿਕਾ ਸਕੂਲ ਵਿਖੇ ਪੰਜਾਬੀ ਮਾਂ ਬੋਲੀ ਦਿਵਸ ‘ਤੇ ਸਵੇਰ ਸਭਾ ਕਰਵਾਈ ਗਈ
error: Content is protected !!