July 15, 2025

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ ਡਿਜੀਟਲ ਪ੍ਰੈਸ ਕਲੱਬ ਪੰਜਾਬ (ਰਜਿ🙂 ਦੀ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂਤੇ ਚਰਚਾ ਕੀਤੀ ਗਈ। ਇਸ ਮੌਕੇ 13 ਜੁਲਾਈ ਨੂੰ ਡਿਜੀਟਲ ਪ੍ਰੈਸ ਕਲੱਬ ਪੰਜਾਬ (ਰਜਿ🙂 ਦੀ 7ਵੀਂ ਵਰ੍ਹੇਗੰਢ ਦੀਆਂ ਤਿਆਰੀਆਂਤੇ ਚਰਚਾ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਡਿਜੀਟਲ ਪ੍ਰੈਸ ਕਲੱਬ ਪੰਜਾਬ (ਰਜਿ🙂 ਵੱਲੋਂ 13 ਜੁਲਾਈ ਨੂੰ ਇੱਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਲੁਧਿਆਣਾ ਦੇ ਪੱਤਰਕਾਰਾਂ, ਰਾਜਨੀਤੀ ਨਾਲ ਜੁੜੇ ਲੋਕਾਂ ਅਤੇ ਹੋਰ ਵਰਗਾਂ ਨੂੰ ਸੱਦਾ ਦਿੱਤਾ ਜਾਵੇਗਾ। 

ਇਸ ਮੌਕੇ ਕਲੱਬ ਵੱਲੋਂ ਤਿਆਰ ਕੀਤੇ ਗਏ ਆਈਕਾਰਡ ਵੰਡੇ ਜਾਣਗੇ ਅਤੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂਤੇ ਵੀ ਚਰਚਾ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਲੁਧਿਆਣਾ ਵਿੱਚ ਪ੍ਰੈਸ ਕਲੱਬ ਬਣਾਉਣ ਲਈ ਵੀ ਵਿਚਾਰਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਡਿਜੀਟਲ ਪ੍ਰੈਸ ਕਲੱਬ ਪੰਜਾਬ (ਰਜਿ:) ਦੇ ਸਾਰੇ ਅਹੁਦੇਦਾਰ ਅਤੇ ਕੋਰ ਕਮੇਟੀ ਮੈਂਬਰ ਮੌਜੂਦ ਸਨ ਅਤੇ ਸਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601

168510cookie-checkਡਿਜੀਟਲ ਪ੍ਰੈਸ ਕਲੱਬ ਪੰਜਾਬ (ਰਜਿ:) ਦੀ 7ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਨੂੰ ਲੈਕੇ ਇਕ ਮੀਟਿੰਗ ਕੀਤੀ ਗਈ 
error: Content is protected !!