November 15, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ /ਰਾਮਪੁਰਾਫੂਲ: ਡੀ.ਟੀ.ਐਫ. ਬਲਾਕ ਰਾਮਪੁਰਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਵਿਕਾਸ ਗਰਗ ਤੇ ਸਕੱਤਰ ਅਨਿਲ ਭੱਟ ਦੀ ਅਗਵਾਈ ਹੇਠ ਹੋਈ।ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਆਪ ਸਰਕਾਰ ਸਕੂਲ ਆਫ਼ ਐਮੀਨੈਂਸ, ਸੁਪਰ ਸਮਾਰਟ ਸਕੂਲ ਤੇ ਪੀ.ਐਮ. ਸ੍ਰੀ ਸਕੂਲ ਸਕੀਮਾਂ ਦੇ ਨਾਮ ਹੇਠ ਸਿੱਖਿਆ ਨੀਤੀ 2020 ਦੇ ਲੁਕਵੇਂ ਏਜੰਡੇ ਨਿੱਜੀਕਰਨ ਉਦਾਰੀਕਰਨ ਦੀਆਂ ਨੀਤੀਆਂ ਨੂੰ ਪ੍ਰਫੁੱਲਿਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਸੈਂਟਰ ਤੇ ਸੂਬਾ ਸਰਕਾਰ ਦੀਆਂ ਜਨਤਕ ਸਿੱਖਿਆ ਵਿਰੋਧੀ ਨੀਤੀਆਂ ਦੀ ਪਾਜ ਉਧੇੜਨ ਲਈ ਬਠਿੰਡਾ ਵਿਖੇ 23 ਅਪ੍ਰੈਲ ਨੂੰ ਜ਼ਿਲ੍ਹਾ ਪੱਧਰੀ ਅਧਿਆਪਕ ਚੇਤਨਾ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਜਿਸ ਵਿੱਚ ਬਲਾਕ ਰਾਮਪੁਰਾ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ, ਅਨਿਲ ਭੱਟ, ਗੁਰਪ੍ਰੀਤ ਸਿੰਘ ਕੰਪਿਊਟਰ ਅਧਿਆਪਕ ਤੇ ਗੁਰਜੰਟ ਸਿੰਘ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨੂੰ ਰੋਲ ਕੇ ਰੱਖ ਦਿੱਤਾ ਹੈ।
ਸੂਬੇ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ, ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨ, ਪੇਂਡੂ ਭੱਤੇ ਸਮੇਤ 37 ਪ੍ਰਕਾਰ ਦੇ ਭੱਤੇ ਅਤੇ ਏ.ਸੀ.ਪੀ. ਸਕੀਮ ਮੁੜ ਬਹਾਲ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਕੇ ਸੇਵਾਵਾਂ ਰੈਗੂਲਰ ਕਰਨ ਤੋਂ ਭੱਜ ਰਹੀ ਹੈ। ਬਲਾਕ ਪ੍ਰਧਾਨ ਵਿਕਾਸ ਗਰਗ, ਮੈਡਮ ਅਨੂ ਬਾਲਾ ਤੇ ਗੁਰਪ੍ਰੀਤ ਸਿੰਘ ਬਾਠ ਨੇ ਕਿਹਾ ਕਿ 15/01/2015 ਨੋਟੀਫਿਕੇਸ਼ਨ ਅਧੀਨ ਭਰਤੀ ਪੰਜਾਬ ਦੇ ਮੁਲਾਜ਼ਮਾਂ ‘ਤੇ ਮਾਨਯੋਗ ਹਾਈ ਕੋਰਟ ਦੇ ਪਰਖਕਾਲ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਣ ਦੇ ਫ਼ੈਸਲੇ ‘ਤੇ ਵੀ ਸਰਕਾਰ ਚੁੱਪ ਹੈ।
ਆਗੂਆਂ ਨੇ ਐਸ.ਟੀ.ਆਰ ਵਲੰਟੀਅਰ ਖਿਲਾਫ ਸਰਕਾਰ ਦੇ ਮਾੜੇ ਰਵੱਈਏ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਆਗੂਆਂ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ 7 ਮਈ ਨੂੰ ਜਲੰਧਰ ਹਲਕੇ ਵਿੱਚ ਪੰਜਾਬ ਦੇ ਸਮੂਹ ਅਧਿਆਪਕ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿੱਚ ਪੋਲ ਖੋਲ ਝੰਡਾ ਮਾਰਚ ਕਰਨਗੇ। ਇਸ ਮੌਕੇ ਮੈਡਮ ਸੁਦੇਸ਼ ਸ਼ਰਮਾ, ਪੂਨਮ ਸ਼ਰਮਾ, ਜਗਦੀਪ ਸਿੰਘ ਜੇਠੂਕੇ, ਕੁਲਦੀਪ ਕੁਮਾਰ, ਸੁਰੇਸ਼ ਕੁਮਾਰ ਹਾਜ਼ਰ ਸਨ।
#For any kind of News and advertisement
 contact us on 980 -345-0601
#Kindly LIke, Share & Subscribe
 our News  Portal://charhatpunjabdi.com
148880cookie-checkਆਪ ਸਰਕਾਰ ਖ਼ਿਲਾਫ਼ 7 ਮਈ ਨੂੰ ਜਲੰਧਰ ਹਲਕੇ ਚ ਕੀਤਾ ਜਾਵੇਗਾ ਝੰਡਾ ਮਾਰਚ
error: Content is protected !!