December 22, 2024

Loading

 ਚੜ੍ਹਤ ਪੰਜਾਬ ਦੀ
 
ਬਠਿੰਡਾ/ਗੋਨਿਆਣਾ, (ਪ੍ਰਦੀਪ ਸ਼ਰਮਾ)  – ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੀਆਂ ਹਦਾਇਤਾਂ ਮੁਤਾਬਿਕ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਸੀ.ਐਚ.ਸੀ. ਗੋਨਿਆਣਾ ਤੋਂ ਇੱਕ ਸਾਇਕਲ ਰੈਲੀ ਕੱਢੀ ਗਈ। ਸਵਸਥ ਮਨ ਸਵਸਥ ਪਰਿਵਾਰ ਦਾ ਸੁਨੇਹਾ ਦਿੰਦੀ ਰੈਲੀ ਦੀ ਅਗਵਾਈ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਅਤੇ ਬੀ.ਐਸ.ਏ. ਬਲਜਿੰਦਰਜੀਤ ਸਿੰਘ ਨੇ ਕੀਤੀ। ਰੈਲੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਜਿੰਨ੍ਹਾਂ ਦੇ ਸਾਇਕਲਾਂ ਤੇ ਸਾਇਕਲ ਚਲਾਓ ਬਿਮਾਰੀਆਂ ਭਜਾਓ, ਕਸਰਤ ਕਰੋ ਤੰਦਰੁਸਤ ਰਹੋ ਆਦਿ ਦੇ ਨਾਰ੍ਹੇ ਲਿਖੇ ਹੋਏ ਸਨ। ਰੈਲੀ ਨੂੰ ਝੰਡੀ ਦੇ ਰਵਾਨਾ ਕਰਨ ਦੀ ਰਸਮ ਸੀਨੀਅਰ ਮੈਡੀਕਲ ਅਫ਼ਸਰ ਡਾ. ਅਨਿਲ ਗੋਇਲ ਨੇ ਨਿਭਾਈ।
   
ਇਸ ਮੌਕੇ ਬੀ.ਈ.ਈ. ਮਹੇਸ਼ ਸ਼ਰਮਾ ਨੇ ਕਿਹਾ ਕਿ ਕਸਰਤ ਨਾਲ ਸ਼ਰੀਰ ਨੂੰ ਤੰਦਰੁਸਤੀ ਮਿਲਦੀ ਹੈ। ਇਸ ਲਈ ਸਾਨੂੰ ਕਸਰਤ ਜਿੰਦਗੀ ਦਾ ਹਿੱਸਾ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਨਾਲ ਜਿੱਥੇ ਸਰੀਰ ਨੂੰ ਲਾਭ ਮਿਲਦਾ ਹੈ, ਉੱਥੇ ਹੀ ਵਧ ਰਹੀ ਮਹਿੰਗਾਈ ਦੌਰਾਨ ਇਹ ਕਿਫ਼ਾਇਤੀ ਸਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਹਰ ਰੋਜ਼ ਘੱਟ ਤੋਂ ਘੱਟ 15 ਮਿੰਟ ਸਾਈਕਲ ਚਲਾਉਣਾ ਚਾਹੀਦਾ ਹੈ। ਬੀ.ਐਸ.ਏ. ਬਲਜਿੰਦਰਜੀਤ ਸਿੰਘ ਨੇ ਕੈਂਸਰ ਦੀ ਬਿਮਾਰੀ ਸਬੰਧੀ ਸੁਚੇਤ ਕਰਦੇ ਹੋਏ ਕਿਹਾ ਕਿ ਵੱਧ ਮਾਤਰਾ ਵਿੱਚ ਨਦੀਨ ਨਾਸ਼ਕਾਂ ਦੀ ਵਰਤੋਂ ਕਰਨਾ ਆਦਿ ਨਾਲ ਕੈਂਸਰ ਦੀ ਬਿਮਾਰੀ ਦਾ ਖਤਰਾ ਵਧਦਾ ਹੈ।ਉਨ੍ਹਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਸਮੇਂ ਸਿਰ ਦਵਾਈ ਖੁਆਉਣ ਦੀ ਵੀ ਪ੍ਰੇਰਣਾ ਦਿੱਤੀ ਤਾਂ ਜੋ ਬੱਚੇ ਦੇ ਸਰੀਰਿਕ ਵਿਕਾਸ ਵਿੱਚ ਰੁਕਾਵਟ ਨਾ ਆ ਸਕੇ। ਇਸ ਮੌਕੇ ਪਿਆਰਾ ਸਿੰਘ ਡਰਾਈਵਰ, ਪਵਨ ਕੁਮਾਰ, ਕੇਵਲ ਸਿੰਘ, ਹਰਪ੍ਰੀਤ ਸਿੰਘ, ਹਰਕਰਨ ਸਿੰਘ, ਬੇਅੰਤ ਸਿੰਘ, ਜਗਜੀਤ ਸਿੰਘ, ਸਕੂਲ ਅਧਿਆਪਕ ਕਰਮਜੀਤ ਸਿੰਘ, ਬਲਤੇਜ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141060cookie-checkਗੋਨਿਆਣਾ ਵਿਖੇ ਸਵਸਥ ਮਨ ਸਵਸਥ ਪਰਿਵਾਰ ਸੁਨੇਹਾ ਦਿੰਦੀ ਕੱਢੀ ਸਾਇਕਲ ਰੈਲੀ
error: Content is protected !!