May 6, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 5 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਾਨਵ ਸੇਵਾ ਬਲੱਡ ਡੌਨਰ ਸੁਸਾਇਟੀ ਫੂਲ ਟਾਊਨ ਵੱਲੋਂ ਬਲੱਡ ਡੌਨਰ ਕੌਸ਼ਲ ਰਾਮਪੁਰਾ ਦੇ ਸਹਿਯੋਗ ਨਾਲ ਵਿਸ਼ਾਲ 8ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆ ਕਲੱਬ ਪ੍ਰਧਾਨ ਮੱਖਣ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੁੱਖ ਮਹਿਮਾਨ ਬਲਜਿੰਦਰ ਸਿੰਘ ਚੱਠਾ ਡੀ ਐਸ ਪੀ ਸਕਿਉਰਿਟੀ (ਕੇਂਦਰੀ ਜੇਲ ਪਟਿਆਲਾ), ਗੁਰਦੀਪ ਸਿੰਘ ਬੁੱਟਰ ਇੰਸਪੈਕਟਰ, (ਇੰਚਾਰਜ ਪੀ ਐਚ ਜੀ ਬਠਿੰਡਾ), ਸੁਖਦੇਵ ਸਿੰਘ ਸਿੱਧੂ ਸਬ ਇੰਸਪੈਕਟਰ (ਲੱਡਾ ਕੋਠੀ ਸੰਗਰੂਰ) ਨੇ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ ਅਤੇ ਕੈਂਪ ਦੀ ਸ਼ੁਰੂਆਤ ਡੀ ਐਸ ਪੀ ਚੱਠਾ ਨੇ ਰੀਬਨ ਕੱਟਕੇ ਕੀਤੀ।ਖੂਨਦਾਨੀਆਂ ਨੂੰ ਇਨਾਮਾਂ ਦੀ ਵੰਡ ਸ੍ਰੀਮਤੀ ਇੰਦਰਜੀਤ ਕੌਰ (ਯੂ ਐਸ ਏ), ਡਾ ਸਤਵਿੰਦਰ ਸਿੰਘ ਫੂਲਕਾ ਅਤੇ ਸਹਿਯੋਗੀ ਲਵਪ੍ਰੀਤ ਸਿੰਘ ਸਿੱਧੂ (ਕੈਨੇਡਾ), ਅਮਨਦੀਪ ਸਿੰਘ ਮਾਨ (ਕੈਨੇਡਾ) ਵੱਲੋਂ ਕੀਤੀ ਗਈ। ਕੈਂਪ ਨੂੰ ਸਫਲ ਬਣਾਉਣ ਲਈ ਭਾਈ ਰਵੀ ਸਿੰਘ ਖਾਲਸਾ ਕੈਨੇਡਾ ਵਾਲਿਆਂ ਨੇ ਆਪਣੇ ਸਵ: ਮਾਤਾ ਰਾਜਿੰਦਰ ਕੌਰ ਪਤਨੀ ਸ, ਸੁਖਦਰਸ਼ਨ ਸਿੰਘ ਦੀ ਯਾਦ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਕੈਂਪ ਦੌਰਾਨ 131 ਯੂਨਿਟ ਕੀਤਾ ਖੂਨਦਾਨ 
ਕੈਂਪ ਦੌਰਾਨ 131 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਆਦੇਸ਼ ਹਸਪਤਾਲ ਭੁੱਚੋ ਬਠਿੰਡਾ, ‘ਤੇ ਸਿਵਲ ਹਸਪਤਾਲ ਰਾਮਪੁਰਾ ਦੀਆਂ ਟੀਮਾਂ ਵੱਲੋਂ ਬਲੱਡ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਮਾਨ ਲੈਬੋਰਟਰੀ ਵੱਲੋਂ ਬਲੱਡ ਗਰੁੱਪ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ। ਕਲੱਬ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਲਈ ਜੁਝਾਰ ਸਿੰਘ ਸਪੋਰਟਸ ਕਲੱਬ ਅਤੇ ਚੌਗਿਰਦਾ ਸੁੰਦਰੀਕਰਨ ਸੁਸਾਇਟੀ ਫੂਲ ਟਾਊਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਦੌਰਾਨ ਲੰਗਰ ਦੀ ਸੇਵਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਫੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਅਤੇ ਕਲੱਬ ਵੱਲੋਂ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਦੁੱਧ ਦੀ ਸੇਵਾ ਜਗਸੀਰ ਸਿੰਘ ਜੱਗੀ ਭਾਰੀ, ਟਹਿਲ ਸਿੰਘ ਦੋਧੀ ਅਤੇ ਰਾਜੂ ਬਿੰਨੀ ਦੋਧੀ ਵੱਲੋਂ ਕੀਤੀ ਗਈ। ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇਣ ਦੀ ਸੇਵਾ ਮਿਸਤਰੀ ਮੱਖਣ ਸਿੰਘ, ਕਰਮ ਸਿੰਘ ਟੇਲਰ ਅਤੇ ਸਾਥੀਆਂ ਨੇ ਨਿਭਾਈ। ਅਖੀਰ ਵਿੱਚ ਕਲੱਬ ਪ੍ਰਧਾਨ ਮੱਖਣ ਸਿੰਘ ਬੁੱਟਰ ਵੱਲੋਂ ਕੈਂਪ ਵਿੱਚ ਸ਼ਾਮਲ ਹੋਏ ਮੁੱਖ ਮਹਿਮਾਨਾਂ, ਨਗਰ ਦੀਆਂ ਸਨਮਾਨਯੋਗ ਸਖਸ਼ੀਅਤਾ ਅਤੇ ਸਾਰੇ ਸਹਿਯੋਗੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਸਟੇਜ ਸਕੱਤਰ ਦੀ ਭੂਮਿਕਾ ਸੁਭਾਸ਼ ਗੋਇਲ ਮਿੰਟੂ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ, ਖਜਾਨਚੀ ਇਕਬਾਲ ਸਿੰਘ ਮਾਨ, ਗੁਰਦੀਪ ਸਿੰਘ ਮਾਨ, ਹਰਵਿੰਦਰ ਸਿੰਘ ਢਿਪਾਲੀ, ਕੁਲਵਿੰਦਰ ਸਿੰਘ ਮਾਨ, ਜਸਵੀਰ ਸਿੰਘ ਰਿੰਪੀ ਚੱਕੀ ਵਾਲਾ, ਮੱਖਣ ਸਿੰਘ ਸਿੱਧੂ, ਅਮਨਦੀਪ ਮਾਅਣਾ ਬਾਬੇ ਕਾ, ਗੋਗੀ ਬਾਵਾ, ਰਾਜਿੰਦਰ ਸਿੰਘ ਸਿੱਧੂ  ਤੋਂ ਇਲਾਵਾ ਬੀਬੀਸੀ ਦੇ ਪ੍ਰਧਾਨ ਧਰਮ ਸਿੰਘ ਭੁੱਲਰ, ਸਰਦਾਰੀਆਂ ਯੂਥ ਵੈਲਫੇਅਰ ਕਲੱਬ ਰਾਈਆ ਦੇ ਪ੍ਰਧਾਨ ਹਰਦੀਪ ਸਿੰਘ ਢਿੱਲੋਂ, ਮਾਲਵਾ ਸਰਪੰਚ ਅਤੇ ਕੌਂਸਲਰ ਡਾਇਰੈਕਟਰੀ ਦੇ ਮੁੱਖ ਸੰਪਾਦਕ ਗੋਰਾ ਖਾਨ ਸੰਧੂ ਖੁਰਦ, ਪਰਵਿੰਦਰ ਸਿੰਘ ਸੂਚ ਸੰਧੂ ਖੁਰਦ, ਪਰਮਜੀਤ ਸਿੰਘ ਰਾਜਗੜ, ਸਮਾਜ ਕਈ ਸੇਵਾ ਦੇ ਪ੍ਰਧਾਨ ਦੇਵ ਰਾਜ ਗਰਗ ‘ਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

 

98560cookie-checkਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ 
error: Content is protected !!