November 25, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ , (ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਮਾਨਵ ਸੇਵਾ ਵੈਲਫੇਅਰ ਸੁਸਾਇਟੀ ਮਹਿਰਾਜ ਵੱਲੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਪ੍ਰੋਜੈਕਟ ਅਧੀਨ ਪਿੰਡ ਜਿਉਂਦ ਦੇ ਗੁਰਦੁਆਰਾ ਸਾਹਿਬ, ਧਰਮਸ਼ਾਲਾ, ਆਂਗਣਵਾੜੀ ਸੈਂਟਰ, ਬੱਸ ਸਟੈਂਡ ਆਦਿ ਥਾਵਾਂ ਨੂੰ ਸੈਨੀਟਾਈਜ ਸੀ.ਡੀ.ਪੀ.ਓ ਗੁਰਪਿੰਦਰਪਾਲ ਕੌਰ ਅਤੇ ਬਲਾਕ ਰਾਮਪੁਰਾ ਦੇ ਸੁਪਰਵਾਈਜ਼ਰ ਗਗਨਦੀਪ ਕੌਰ ਦੇ ਉਪਰਾਲੇ ਨਾਲ ਕਰਵਾਇਆ ਗਿਆ। ਸਰਪੰਚ ਗੁਰਦੀਪ ਸਿੰਘ, ਬਲਾਕ ਸੰਮਤੀ ਮੈਂਬਰ ਦਰਸਨ ਸਿੰਘ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਸਦਰ ਥਾਣਾ ਗਿੱਲ ਕਲਾਂ ਦੇ ਇੰਚਾਰਜ ਬਿਕਰਮਜੀਤ ਸਿੰਘ, ਸਬ ਇੰਸਪੈਕਟਰ ਪਰਵਿੰਦਰ ਸਿੰਘ ਤੇ ਗੁਰਤੇਜ ਸਿੰਘ ਨੇ ਸੈਨੀਟਾਈਜ਼ ਕਰਨ ਵਾਲੀ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ।

ਸੁਸਾਇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ ਵੱਲੋ ਸਬ ਇੰਸਪੈਕਟਰ ਪਰਵਿੰਦਰ ਸਿੰਘ, ਸੀ.ਡੀ.ਪੀ.ਓ ਗੁਰਿੰਦਰਪਾਲ ਕੌਰ, ਸੁਪਰਵਾਈਜ਼ਰ ਗਗਨਦੀਪ ਕੌਰ ਅਤੇ ਵਰਕਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਜਿੰਦਰ ਸਿੰਘ ਬਾਹੀਆ, ਭਜਨ ਸਿੰਘ, ਰਣਜੀਤ ਸਿੰਘ ਪੰਚ, ਜਗਜੀਤ ਸਿੰਘ, ਹਰਮੇਲ ਸਿੰਘ, ਜਗਸੀਰ ਸਿੰਘ, ਹਰਦੀਪ ਸਿੰਘ, ਸੁਖਦੇਵ ਸਿੰਘ, ਕਰਮਪ੍ਰੀਤ ਸਿੰਘ, ਪ੍ਰੇਮਲਤਾ ਕੌਰ, ਪਰਮਜੀਤ ਕੌਰ, ਸੁਮਨਲਤਾ, ਰਾਜਵੀਰ ਕੌਰ, ਕਲਵੰਤ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਰਾਜਿੰਦਰ ਸਿੰਘ ਬਾਹੀਆ ਆਦਿ ਹਾਜ਼ਰ ਸਨ।

69210cookie-checkਮਾਨਵ ਸੇਵਾ ਵੈੱਲਫੇਅਰ ਸੋਸਾਇਟੀ ਨੇ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਆਰੰਭੀ
error: Content is protected !!