November 23, 2024

Loading

ਚੜ੍ਹਤ ਪੰਜਾਬ ਦੀ

ਨਵੀਂ ਦਿੱਲੀ 21 ਅਪ੍ਰੈਲ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਖ਼ਿਲਾਫ਼ ਦੇਸ਼ ਵੱਡੀ ਲੜਾਈ ਲੜ ਰਿਹਾ ਹੈਅਸੀਂ ਆਰਥਿਕ ਸਰਗਰਮੀਆਂ ਜਾਰੀ ਰੱਖਣ ਦੇ ਨਾਲ ਹੀ ਮਹਾਮਾਰੀਤੇ ਕੰਟਰੋਲ ਪਾਉਣਾ ਹੈਦੇਸ਼ ਦੇ ਨਾਂ ਸੰਦੇਸ਼ ਪ੍ਰਧਾਨ ਮੰਤਰੀ ਨੇ ਇਹ ਸਾਫ਼ ਕਰ ਦਿੱਤਾ ਕਿ ਲਾਕਡਾਊਨ ਆਖ਼ਰੀ ਬਦਲ ਹੈਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨਤੇ ਵੀ ਧਿਆਨ ਦੇਣ ਦੀ ਅਪੀਲ ਕੀਤੀ

ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਮਹਾਰਾਸ਼ਟਰ, ਦਿੱਲੀ ਸਮੇਤ ਕਈ ਸੂਬਿਆਂ ਨੇ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨਅਦਾਲਤਾਂ ਵੀ ਗੰਭੀਰ ਹੁੰਦੇ ਹਾਲਾਤ ਨੂੰ ਲੈ ਕੇ ਲਗਾਤਾਰ ਚਿੰਤਾ ਪ੍ਰਗਟਾ ਰਹੀਆਂ ਹਨਇੱਥੇ ਇਹ ਦੱਸਣਾ ਬਣਦਾ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ ਦੋ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਪੰਜ ਵੱਡੇ ਸ਼ਹਿਰਾਂ ਲਾਕਡਾਊਨ ਲਾਉਣ ਦਾ ਆਦੇਸ਼ ਦਿੱਤਾ ਸੀ, ਹਾਲਾਂ ਕਿ ਸੁਪਰੀਮ ਕੋਰਟ ਨੇ ਇਸ ਅੰਤਿ੍ਮ ਆਦੇਸ਼ਤੇ ਰੋਕ ਲਾ ਦਿੱਤੀ ਹੈ

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਲੇ ਤਕ ਅਸੀਂ ਧੀਰਜ ਤੇ ਅਨੁਸ਼ਾਸਨ ਨਾਲ ਕੋਰੋਨਾ ਖ਼ਿਲਾਫ਼ ਲੜਾਈ ਲੜੀ ਹੈਸਾਨੂੰ ਆਪਣਾ ਧੀਰਜ ਨਹੀਂ ਛੱਡਣਾ ਚਾਹੀਦਾਉਨ੍ਹਾਂ ਭਰੋਸਾ ਦਿੱਤਾ ਕਿ ਅਸੀਂ ਸਾਰੇ ਮਿਲ ਕੇ ਕੋਰੋਨਾ ਦੇ ਖਿਲਾਫ਼ ਜੰਗ ਮੁੜ ਜਿੱਤਾਂਗੇ

ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਹਾਲਾਤ ਹੋਰ ਸਨਸਾਡੇ ਵਸੀਲਿਆਂ ਦੀ ਕਮੀ ਸੀਹੁਣ ਅਸੀਂ ਪਹਿਲਾਂ ਤੋਂ ਜ਼ਿਆਦਾ ਤਿਆਰ ਹਾਂਸਾਡੇ ਕੋਲ ਮਾਮਲਿਆਂ ਦੀ ਜਾਂਚ ਲਈ ਲੈਬਾਂ ਦਾ ਵੱਡਾ ਨੈੱਟਵਰਕ ਤਿਆਰ ਹੋ ਗਿਆ ਹੈਲਗਾਤਾਰ ਟੈਸਟਿੰਗ ਦੀ ਸਮਰੱਥਾ ਵਧਾ ਰਹੇ ਹਾਂਫਾਰਮਾ ਸੈਕਟਰ ਲਗਾਤਾਰ ਕੋਰੋਨਾ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੰਮ ਕਰ ਰਿਹਾ ਹੈਸਰਕਾਰ ਦੀ ਕੋਸ਼ਿਸ਼ ਲੋਕਾਂ ਦੀ ਜ਼ਿੰਦਗੀ ਬਚਾਉਣ ਦੀ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਮਈ ਤੋਂ ਬਾਅਦ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਵੈਕਸੀਨ ਲੱਗਣ ਲੱਗੇਗੀਸਰਕਾਰੀ ਹਸਪਤਾਲਾਂ ਪਹਿਲਾਂ ਵਾਂਗ ਹੀ ਵੈਕਸੀਨ ਮੁਫ਼ਤ ਲੱਗਦੀ ਰਹੇਗੀਦਵਾਈਆਂ ਦੇ ਨਾਲ ਹੀ ਵੈਕਸੀਨ ਦਾ ਉਤਪਾਦਨ ਵੀ ਵਧਾਇਆ ਜਾ ਰਿਹਾ ਹੈ

ਲਾਕਡਾਊਨ ਦੇ ਸ਼ੱਕ ਘਰਾਂ ਨੂੰ ਪਰਤਣ ਵਾਲੇ ਕਾਮਿਆਂ ਨੂੰ ਭਰੋਸਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਜਿਹੜੇ ਜਿੱਥੇ ਹਨ, ਉੱਥੇ ਰਹਿਣਕਿਸੇ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀਕਾਰੋਬਾਰ ਵੀ ਜਾਰੀ ਰਹਿਣਗੇ ਤੇ ਮਹਾਮਾਰੀ ਤੋਂ ਸੁਰੱਖਿਆ ਦੇ ਉਪਾਅ ਵੀ ਕੀਤੇ ਜਾਣਗੇ

ਇਸ ਤੋਂ ਪਹਿਲਾਂ, ਦੇਸ਼ ਭਰ ਦੀ ਵੈਕਸੀਨ ਮੈਨੂਫੈਕਚਰਿੰਗ ਕੰਪਨੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦੇ ਹੋਏ ਪੀਐੱਮ ਮੋਦੀ ਨੇ ਅਪੀਲ ਕੀਤੀ ਕਿ ਉਹ ਆਪਣੀ ਉਤਪਾਦਨ ਸਮਰੱਥਾ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰਨ ਤਾਂ ਜੋ ਘੱਟੋ ਘੱਟ ਸਮੇਂ ਸਾਰੇ ਦੇਸ਼ਵਾਸੀਆਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾ ਲਾਇਆ ਜਾ ਸਕੇਪੀਐੱਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਟੀਕਾਕਰਨ ਮੁਹਿੰਮ ਨਿੱਜੀ ਸੈਕਟਰ ਦੀ ਬਹੁਤ ਅਹਿਮ ਭੂਮਿਕਾ ਰਹਿਣ ਵਾਲੀ ਹੈਇਸ ਵਿਚ ਹਸਪਤਾਲਾਂ ਤੇ ਸਨਅਤਾਂ ਵਿਚਾਲੇ ਬਿਹਤਰ ਤਾਲਮੇਲ ਦੀ ਲੋੜ ਹੈ

66920cookie-checkਪ੍ਰਧਾਨ ਮੰਤਰੀ ਦਾ ਦੇਸ਼ ਦੇ ਨਾਂ ਸੰਦੇਸ਼ ਦੇਸ਼ ਨੂੰ ਲਾਕਡਾਊਨ ਤੋਂ ਬਚਾਉਣਾ ਹੈ, ਸੂਬਾ ਸਰਕਾਰਾਂ ਇਸ ਨੂੰ ਆਖ਼ਰੀ ਬਦਲ ਦੇ ਤੌਰ ‘ਤੇ ਵਰਤਣ
error: Content is protected !!