ਸ੍ਰੀ ਰਾਮ ਕਥਾ ਦਾ ਆਰੰਭ ਅੱਜ ਤੌਂ
ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 8 ਅਪ੍ਰੈਲ: ਹੰਨੂਮਾਨ ਜੇਯੰਤੀ ਮੌਕੇ ਰਾਸ਼ਟਰੀ ਸੰਤ ਸਵਾਮੀ ਸ੍ਰੀ ਰਾਮ ਤੀਰਥ ਜੀ ਜਲਾਲ ਵਾਲਿਆਂ ਦੀ ਅਗਵਾਈ ਵਿੱਚ ਸ਼ਹਿਰ ਦੇ ਰਾਮ ਭਗਤਾਂ ਵੱਲੋਂ ਸੋਭਾ ਯਾਤਰਾ ਕੱਢੀ ਗਈ । ਤਿਰੰਗੇ ਝੰਡੇ ਦੀ ਅਗਵਾਈ ਵਿੱਚ ਕੱਢੀ ਇਸ ਸੋਭਾ ਯਾਤਰਾ ਵਿੱਚ ਰਾਮ ਭਗਤਾਂ ਨੇ ਹੱਥਾਂ ਵਿੱਚ ਭਗਵੇਂ ਰੰਗ ਦੇ ਝੰਡੇ ਫੜਕੇ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਏ।
ਇਸ ਮੌਕੇ ਸਵਾਮੀ ਰਾਮ ਤੀਰਥ ਨੇ ਦੱਸਿਆ ਕਿ ਸਥਾਨਕ ਫੈਕਟਰੀ ਰੋਡ ਸਥਿਤ ਰਾਧਾ ਕ੍ਰਿਸ਼ਨ ਮੰਦਰ ਵਿਖੇ 9 ਅਪ੍ਰੈਲ ਤੋਂ ਸ੍ਰੀ ਰਾਮ ਕਥਾ ਸੁਰੂ ਹੋਣ ਜਾ ਰਹੀ ਹੈ ਜਿਸ ਵਿੱਚ ਮਰਿਯਾਦਾ ਪ੍ਰਸ਼ੋਤਮ ਸ੍ਰੀ ਰਾਮ ਚੰਦ ਜੀ ਦੇ ਜੀਵਨ ਤੇ ਅਧਾਰਿਤ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਡਿਤ ਅਸੋਕ ਕੁਮਾਰ ਸ਼ਾਸਤਰੀ,ਨਵਲੇਸ਼ ਕੁਮਾਰ ਸਿੰਗਲਾ, ਸੁਭਾਸ਼ ਮਿੰਟੂ, ਬਲਦੇਵ ਜਿੰਦਲ, ਹੈਪੀ ਬੁੱਗਰ, ਦੁਸਾਂਤ ਗੁਪਤਾ,ਮਨਦੀਪ ਗਰਗ, ਨਵੀਨ ਸਿੰਗਲਾ, ਦੇਵਰਾਜ ਗਰਗ, ਪ੍ਰਿੰਸ਼ ਸਰਮਾਂ, ਮਹਿੰਦਰ ਸ਼ਾਹੀ, ਲਛਮਣ ਦਾਸ, ਵਿਪਨ ਕੁਮਾਰ, ਰਾਕੇਸ਼ ਸਿੰਗਲਾ, ਪਵਨ ਮਿੱਤਲ, ਅਜੈ ਗੋਇਲ, ਸੰਜੀਵ ਗਰਗ ਆਦਿ ਸਾਮਲ ਸਨ ।
#For any kind of News and advertisement
contact us on 9803 -450-601
#Kindly LIke, Share & Subscribe our
News Portal://charhatpunjabdi.com