April 21, 2024

Loading

 

ਰਾਮਪੁਰਾ ਪ੍ਰੈਸ ਕਲੱਬ ਰਜਿਸਟਰਡ ਹੋਣ ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਪ੍ਰਦੀਪ ਸ਼ਰਮਾ

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ: 8 ਅਪ੍ਰੈਲ ਪ੍ਰੈਸ ਕਲੱਬ ਰਾਮਪੁਰਾ ਫੂਲ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਚੇਅਰਮੈਨ ਜਸਵੰਤ ਦਰਦ ਪ੍ਰੀਤ ਦੀ ਪ੍ਰਧਾਨਗੀ ਹੇਠ ਹੋਟਲ ਮੈਰੀਲੈਂਡ ਰਾਮਪੁਰਾ ਫੂਲ ਵਿਖੇ ਹੋਈ! ਇਸ ਮੌਕੇ ਪਿਛਲੇ ਦਿਨਾਂ ਵਿੱਚ ਪੱਤਰਕਾਰਾਂ ਤੇ ਹੋ ਰਹੇ ਝੂਠੇ ਪੁਲਿਸ ਪਰਚਿਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ! ਕਲੱਬ ਦੇ ਸਮੁੱਚੇ ਆਹੁਦੇਦਾਰਾਂ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਦਬਾਉਣਾ ਬੇਹੱਦ ਮੰਦਭਾਗਾ ਹੈ!

ਉਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸੂਬੇ ਅੰਦਰ ਕਿਸੇ ਵੀ ਪੱਤਰਕਾਰ ਤੇ ਪੁਲਿਸ ਕਾਰਵਾਈ ਕਰਦੀ ਹੈ ਤਾਂ ਉਸ ਦੀ ਇਨਕੁਆਰੀ ਪਹਿਲਾਂ ਡੀ ਐਸ ਪੀ ਰੈਂਕ ਦਾ ਅਧਿਕਾਰੀ ਕਰੇ ਤੇ ਬਾਅਦ ਵਿੱਚ ਜਾਂਚ ਪੜਤਾਲ ਵਿੱਚ ਦੋਸ਼ੀ ਪਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇ! ਕਲੱਬ ਦੇ ਸਰਪ੍ਰਸਤ ਹਰਿੰਦਰ ਬੱਲੀ, ਮੁੱਖ ਸਲਾਹਕਾਰ ਹਰਪ੍ਰੀਤ ਹੈਪੀ, ਪੀ ਆਰ ਓ ਕੁਲਜੀਤ ਢੀਂਗਰਾ, ਖਜ਼ਾਨਚੀ ਰਾਣਾ ਸ਼ਰਮਾ , ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਅੰਦਰ ਕਿਸੇ ਵੀ ਪੱਤਰਕਾਰ ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਤਾਂ ਪ੍ਰੈਸ ਕਲੱਬ ( ਰਜਿ) ਰਾਮਪੁਰਾ ਫੂਲ ਪੱਤਰਕਾਰ ਨਾਲ ਮੋਢਾ ਜੋੜ ਕੇ ਖੜੇਗਾ!

ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਘੀਚਰ ਸਿੰਘ ਸਿੱਧੂ ਨੇ ਸਮੁੱਚੇ ਕਲੱਬ ਮੈਂਬਰਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪ੍ਰੈਸ ਕਲੱਬ ਰਾਮਪੁਰਾ ਫੂਲ ਰਜਿਸਟਰਡ ਹੋ ਗਿਆ ਤੇ ਰਾਮਪੁਰਾ ਫੂਲ ਦੇ ਪੱਤਰਕਾਰਾਂ ਦਾ ਪਹਿਲਾ ਰਜਿਸਟਰਡ ਕਲੱਬ ਹੋਣ ਦਾ ਮਾਣ ਰੱਖਦਾ ਹੈ! ਇਸ ਮੌਕੇ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਫੈਸਲਾ ਲਿਆ ਕਿ ਕਲੱਬ ਦੀ ਮੀਟਿੰਗ ਹਰ ਮਹੀਨੇ ਦੇ ਪਹਿਲੇ ਸ਼ਨਿਚਰਵਾਰ ਨੂੰ ਸ਼ਾਮ 6 ਵਜੇ ਹੋਟਲ ਮੈਰੀਲੈਂਡ ਵਿਖੇ ਹੋਇਆ ਕਰੇਗੀ! ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਢਿੱਲੋਂ, ਮੱਖਣ ਬੁੱਟਰ, ਜਸਪ੍ਰੀਤ ਭੁੱਲਰ, ਰਾਜ ਗੋਇਲ, ਸੁਖਮੰਦਰ ਰਾਮਪੁਰਾ, ਮਨਪ੍ਰੀਤ ਮੰਟੂ, ਸੁਰੇਸ਼ ਗਰਗ, ਪ੍ਰਦੀਪ ਸ਼ਰਮਾ ਵੀ ਹਾਜ਼ਰ ਸਨ!

#For any kind of News and advertisement

 contact us on 9803 -450-601

#Kindly LIke, Share & Subscribe our

News  Portal://charhatpunjabdi.com

147810cookie-checkਪੱਤਰਕਾਰਾਂ ਦੇ ਮਾਮਲਿਆਂ ਵਿੱਚ ਡੀਐਸਪੀ ਪੱਧਰ ਦਾ ਅਧਿਕਾਰੀ ਜਾਂਚ ਕਰੇ-ਪ੍ਰੈਸ ਕਲੱਬ ਰਾਮਪੁਰਾ ਫੂਲ (ਰਜਿ)
error: Content is protected !!