ਚੜ੍ਹਤ ਪੰਜਾਬ ਦੀ
ਲੁਧਿਆਣਾ (ਸਤ ਪਾਲ ਸੋਨੀ ) : ਖਾਲਸਾਈ ਜਾਹੋ- ਜਲਾਲ ਦਾ ਪ੍ਰਤੀਕ ਹੋਲਾ ਮੁਹੱਲਾ ਅਤੇ ਪਾਣੀ ਦੀ ਮਹੱਤਤਾ ਨੂੰ ਸਮਰਪਿਤ(ਪਾਣੀ ਬਚਾਓ ਪੰਜਾਬ ਬਚਾਓ) ਸਿੱਖ ਸਭਿਆਚਾਰਕ ਪ੍ਰੋਗਰਾਮ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਫੇਜ਼ 2, ਦੁਗਰੀ ਲੁਧਿਆਣਾ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਉਲੀਕਿਆ ਗਿਆ। ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਅਤੇ ਉਨ੍ਹਾਂ ਦੀ ਪੂਰੀ ਟੀਮ ਜਿਸ ਵਿੱਚ ਰਾਜ ਕੁਮਾਰ ਅਗਰਵਾਲ, ਜਸਬੀਰ ਸਿੰਘ ਜੱਸਲ, ਤੇਜਿੰਦਰ ਸਿੰਘ ਰਿੰਕੂ, ਗੁਰਦੀਪ ਸਿੰਘ, ਦਲਜੀਤ ਸਿੰਘ ਟੀਟੂ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਚਰਨਪ੍ਰੀਤ ਸਿੰਘ ਲਾਂਬਾ ਵੀ ਪਹੁੰਚੇ। ਇਸ ਪ੍ਰੋਗਰਾਮ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾ ਤੱਕ ਸਾਰਿਆਂ ਨੇ ਹਿੱਸਾ ਲਿਆ। ਇਸ ਮੌਕੇ ਧਾਰਮਿਕ ਗੀਤ, ਕਵਿਤਾਵਾਂ, ਕਵਿਸ਼ਰੀ, ਗਤਕਾ, ਧਾਰਮਿਕ ਸਕਿਟਾਂ, ਸਿੱਖ ਵਿਰਾਸਤੀ ਪਹਿਰਾਵਾ ਅਤੇ ਹੋਰ ਵੀ ਇਸੇ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਕਰਵਾਏ ਗਏ।
ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਉਚੇਚੇ ਤੌਰ ਤੇ ਗੁਰਦੁਆਰਾ ਕਮੇਟੀ, ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਅਤੇ ਉਨ੍ਹਾਂ ਨਾਲ ਆਈ ਹੋਈ ਟੀਮ ਨੇ ਇਨਾਮਾਂ ਦੀ ਵੰਡ ਕੀਤੀ। ਇੰਨਾ ਇਨਾਮਾਂ ਵਿੱਚ ਓ.ਟੀ.ਜੀ., ਡਿਨਰ ਸੈੱਟ, ਕਿਚਨ ਵਿਅਰ, ਸਾਇਕਲਾਂ ਅਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਐਂਟਰੀ/ਲਕੀ ਡਰਾਅ ਦੇ ਕੂਪਨ ਦੇ ਕੇ ਸੰਗਤਾਂ ਦੇ ਵਿੱਚੋਂ ਇਨਾਮ ਦਿੱਤੇ ਗਏ। ਸਾਰਾ ਪ੍ਰੋਗਰਾਮ ਧਾਰਮਿਕ ਅਤੇ ਸਿੱਖ ਸਭਿਆਚਾਰਕ ਦੇ ਤੌਰ ਤੇ ਕੀਤਾ ਗਿਆ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com