ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 20 ਫਰਵਰੀ(ਕੁਲਵਿੰਦਰ ਕੜਵਲ) : ਪ੍ਰਸ਼ਾਸਕ ਨਗਰ ਪੰਚਾਇਤ ਕਮ ਐਸ.ਡੀ.ਐਮ ਸਰਦੂਲਗੜ੍ਹ ਵੱਲੋ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਬਿਪਨ ਕੁਮਾਰ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚ ਬਿਨ੍ਹਾ ਨਕਸ਼ੇ ਪਾਸ ਪਾਈਆ ਗਈਆ ਬਿਲਡਿੰਗਾਂ ਦੀ ਜਾਂਚ ਕੀਤੀ ਜਾਵੇ।ਜਿਸ ਦੇ ਤਹਿਤ ਨਗਰ ਪੰਚਾਇਤ ਦੇ ਜੂਨੀਅਰ ਇੰਜੀਨੀਅਰ ਸੁਰਿੰਦਰ ਪਾਲ ਦੀ ਅਗਵਾਈ ਵਿੱਚ ਨਗਰ ਪੰਚਾਇਤ ਦੀ ਟੀਮ ਵੱਲੋ ਚੈਕਿੰਗ ਕੀਤੀ ਗਈ ਜਿਸ ਦੋਰਾਨ 5 ਬਿਲਡਿੰਗਾ ਨਜਾਇਜ਼ ਢੰਗ ਨਾਲ ਬਿਨ੍ਹਾ ਨਗਰ ਪੰਚਾਇਤ ਤੋ ਨਕਸ਼ਾ ਪਾਸ ਕਰਵਾਏ ਉਸਾਰੀ ਅਧੀਨ ਪਾਈਆ ਗਈਆ ਜਿਸ ਤੇ ਉਨ੍ਹਾ ਨੂੰ ਮਿਊਸਪਲ ਐਕਟ ਅਧੀਨ ਨੋਟਿਸ ਦਿੱਤਾ ਗਿਆ।
ਇਸ ਮੋਕੇ ਤੇ ਐਸ.ਡੀ.ਐਮ ਪੂਨਮ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਸਰਦੂਲਗੜ੍ਹ ਵੱਲੋ ਚਾਲੂ ਸਾਲ ਦੋਰਾਨ 23 ਲੱਖ 50 ਹਜਾਰ ਰੁਪਏ ਬਿਲਡਿੰਗ ਫੀਸ ਤੋ ਵਸੂਲੇ ਗਏ ਹਨ ਜੋ ਕਿ ਸ਼ਹਿਰ ਦੇ ਵਿਕਾਸ ਉੱਪਰ ਖਰਚ ਕੀਤੇ ਜਾਣਗੇ। ਉਨ੍ਹਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਆਪਣੀਆ ਬਿਲਡਿੰਗਾ ਦਾ ਨਕਸ਼ਾ ਪਾਸ ਕਰਵਾਕੇ ਹੀ ਬਿਲਡਿੰਗ ਦੀ ਉਸਾਰੀ ਕੀਤੀ ਜਾਵੇ ਤਾ ਕਿ ਜੁਰਮਾਨੇ ਤੋ ਬਚਿਆ ਜਾ ਸਕੇ।ਉਨ੍ਹਾ ਨੇ ਕਿਹਾ ਕਿ ਜਿਨ੍ਹਾਂ ਨੇ ਨਕਸਾ ਪਾਸ ਨਹੀ ਕਰਵਾਇਆਂ ਉਨ੍ਹਾ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਗਰ ਪੰਚਾਇਤ ਵੱਲੋ ਇਸ ਦੀ ਚੈਕਿੰਗ ਕੀਤੀ ਜਾ ਰਹੀ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1412600cookie-checkਨਗਰ ਪੰਚਾਇਤ ਵੱਲੋ ਉਸਾਰੀ ਅਧੀਨ ਬਿਲਡਿੰਗਾ ਦੀ ਕੀਤੀ ਚੈਕਿੰਗ, ਬਿਨਾ ਨਕਸ਼ਾ ਪਾਸ ਕਰਵਾਏ ਬਣ ਰਹੀਆ 5 ਬਿਲਡਿੰਗ ਧਾਰਕਾ ਨੂੰ ਕੀਤੇ ਨੋਟਿਸ ਜਾਰੀ