December 21, 2024

Loading

 ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 20 ਫਰਵਰੀ (ਪ੍ਰਦੀਪ ਸ਼ਰਮਾ) – ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ਼ ਦੀ ਮੀਟਿੰਗ ਕੋਰ ਕਮੇਟੀ ਮੈਂਬਰ ਪੰਜਾਬ ਡਾ. ਦਲਜੀਤ ਸਿੰਘ ਚੋਹਾਨ ਦੀ ਅਗਵਾਈ ਵਿੱਚ ਸਰਕਟ ਹਾਉਸ਼ ਬਠਿੰਡਾ ਵਿਖੇ ਹੋਈ। ਜਿਸ ਵਿੱਚ ਬਾਬਾ ਨਛੱਤਰ ਨਾਥ ਸ਼ੇਰਗਿੱਲ ਸਰਪ੍ਰਸਤ ਗੁਰੂ ਗਿਆਨ ਨਾਥ ਤੀਰਥ ਅਮ੍ਰਿਤਸਰ, ਪੰਕਜ਼ ਦੇਵਸਰ, ਸੰਤੋਖ ਸਿੰਘ ਗਿੱਲ ਭਗਵਾਂ ਸੈਨਾ ਰਾਸ਼ਟਰੀ ਪ੍ਰਧਾਨ ਨੇ ਵਿਸ਼ੇਸ ਤੌਰ ਤੇ ਸਮੂਲੀਅਤ ਕੀਤੀ।
ਡਾ. ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ 26 ਫਰਵਰੀ ਨੂੰ ਇੱਕ ਵਿਸ਼ਾਲ ਸੰਤ ਸੰਮੇਲਨ ਵਾਲਮੀਕ ਤੀਰਥ ਸਥਾਨ ਅਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੇ ਪੱਧਰ ਤੇ ਮਾਲਵਾ ਜ਼ੋਨ ਵਿਚੋ ਸੰਗਤਾਂ ਮੂਲੀਅਤ ਕਰਨਗੀਆਂ। ਇਸ ਨੂੰ ਲੈ ਕੇ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਪ੍ਰਧਾਨ ਤੇ ਅਹੁੱਦੇਦਾਰਾ ਦੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ ਹਨ ਤਾਂ ਜ਼ੋ ਉਹ ਵੱਧ ਤੋਂ ਵੱਧ ਪ੍ਰਚਾਰ ਕਰਕੇ ਸੰਗਤਾਂ ਨੂੰ ਸੰਤ ਸੰਮੇਲਨ ਨਾਲ ਜ਼ੋੜਣ। 
ਇਸ ਮੌਕੇ ਪ੍ਰਧਾਨ ਮੁਕਤਸਰ ਪਰਮਜੀਤ ਸਿੰਘ ਚੌਹਾਨ, ਪ੍ਰਧਾਨ ਬਠਿੰਡਾ ਰਾਜਵਿੰਦਰ ਸਿੰਘ, ਰੇਮ ਸਿੰਘ, ਕੁਲਵਿੰਦਰ ਸਿੰਘ, ਕੈਪਟਨ ਪ੍ਰੀਤਮ ਸਿੰਘ, ਗੁਰਵਿੰਦਰ ਸਿੰਘ, ਹਨੀ ਰਾਮਪੁਰਾ, ਦੀਪਕ ਸਾਰਸਰ, ਬਿੰਦਰਪਾਲ ਬਠਿੰਡਾ, ਲੇਬਰ ਯੂਨੀਅਨ ਪ੍ਰਧਾਨ ਸੁਖਮੰਦਰ ਸਿੰਘ, ਜਿਲ੍ਹਾ ਪ੍ਰਧਾਨ ਅਮਨਦੀਪ ਕੌਰ ਆਦਿ ਸ਼ਾਮਲ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141230cookie-checkਵਿਸ਼ਾਲ ਸੰਤ ਸੰਮੇਲਨ 26 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ- ਡਾ. ਦਲਜੀਤ ਚੌਹਾਨ
error: Content is protected !!