November 20, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 18 ਫਰਵਰੀ (ਪ੍ਰਦੀਪ ਸ਼ਰਮਾ) : ਸਥਾਨਕ ਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਰਾਮਪੁਰਾ ਸ਼ਹਿਰ ਨੂੰ ਹਰਾ ਭਰਾ ਬਣਾਉਣ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਅਤੇ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸਜਾਵਟੀ ਬੂਟੇ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਇੰਦਰਜੀਤ ਸਿੰਘ ਮਾਨ ਨੇ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਕੰਮਾ ਦੀ ਸ਼ਲਾਘਾ ਕਰਦਿਆਂ ਬੂਟਿਆਂ ਲਈ ਮਾਲੀ ਮੱਦਦ ਕੀਤੀ। ਉਹਨਾਂ ਕਿਹਾ ਕਿ ਹਰ ਜਿੰਮੇਵਾਰ ਨਾਗਰਿਕ ਦਾ ਫਰਜ਼ ਹੈ ਕਿ ਉਹ ਵਾਤਾਵਰਣ ਬਚਾਉਣ ਅਤੇ ਗਰੀਨਰੀ ਵਧਾਉਣ ਲਈ ਕੰਮ ਕਰੇ।
ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਸੁਸਾਇਟੀ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ ਅਤੇ ਪਿਛਲੇ ਛੇ ਸਾਲਾਂ ਵਿੱਚ ਸੁਸਾਇਟੀ ਦੇ ਕੰਮਾਂ ਕਾਰਾਂ ਨੂੰ ਦੇਖ ਕੇ ਖੁਸ਼ੀ ਦਾ ਇਜਹਾਰ ਕੀਤਾ। ਉਹਨਾਂ ਸਾਰੇ ਨਾਗਰਿਕਾਂ ਨੂੰ ਰੁੱਖ ਲਾਉਣ ਦੀ ਅਪੀਲ ਕੀਤੀ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਹੀ ਕੀਤਾ ਜਾ ਸਕੇ। ਇਸ ਮੌਕੇ ਕਨਵੀਨਰ ਧਰਮਪਾਲ ਢੱਡਾ, ਪ੍ਰਧਾਨ ਧਰਮਵੀਰ ਖੰਨਾ, ਮਾ. ਸੰਦੀਪ ਕੁਮਾਰ, ਸਤਵੰਤ ਸਿੰਘ, ਨਿਰਭੈ ਸਿੰਘ ਭੁੱਲਰ, ਇੰਜੀ. ਰੁਪਿੰਦਰ ਸਿੰਘ, ਜੀਵਨ ਕੁਮਾਰ ਖੋਖਰ, ਪ੍ਰੋ. ਸੁਖਵਿੰਦਰ ਸਿੰਘ, ਡਾ. ਬੱਬੂ ਖਾਨ, ਜਸਵੰਤ ਸਿੰਘ ਕਬਾੜੀਆ, ਸੈਕੀ ਸਿੰਗਲਾ ਆੜਤੀਆ, ਜਸਵਿੰਦਰ ਸਿੰਘ ਸਿਧਾਣਾ, ਸਿਕੰਦਰ ਸਿੰਘ ਰਮਨ ਲੈਬ, ਆਪ ਆਗੂ ਰਾਮ ਸਰੂਪ ਜੇਠੀ, ਰਾਜੇਸ ਕੁਮਾਰ ਰਾਜੂ ਜੇਠੀ, ਟੀਨਾ ਬਾਠ, ਮਦਨ ਗੋਪਾਲ, ਮੋਹਨ ਲਾਲ ਨੇ ਚੈਅਰਮੈਨ ਮਾਨ ਨੂੰ ਬੂਟੇ ਦੇ ਸਨਮਾਨਿਤ ਕੀਤਾ ਗਿਆ।
ਧਰਮਪਾਲ ਢੱਡਾ ਨੇ ਕਿਹਾ ਕਿ ਸਮੇ ਦੀ ਮੰਗ ਅਨੁਸਾਰ ਹਰ ਵਿਅਕਤੀ ਨੂੰ ਵਹਿਮਾਂ ਭਰਮਾਂ ਤੋਂ ਉਪਰ ਉਠ ਕੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖ ਤੇ ਮਨੁੱਖ ਦਾ ਗੂੜਾ ਰਿਸਤਾ ਹੈ ਰੁੱਖ ਹੀ ਮਨੁੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਦੇ ਹਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141150cookie-checkਮਹਾਂ ਸ਼ਿਵਰਾਤਰੀ ਮੌਕੇ ਖਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਵੰਡੇ ਬੂਟੇ
error: Content is protected !!