ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੁਲ,(ਪ੍ਰਦੀਪ ਸ਼ਰਮਾ) – ਸੰਗੀਤਕ ਖੇਤਰ ਦੇ ਪਿੜ ਵਿੱਚ ਉੱਤਰੇ ਗਾਇਕ ਮੀਤ ਕੋਹਲੀ ਦੇ ਝੁੰਮਕੇ ਗੀਤ ਨੂੰ ਦਰਸ਼ਕਾ/ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾਂ ਮਿਲ ਰਿਹਾ ਹੈ। ਇਸ ਗੀਤ ਨੂੰ ਸ਼ਬਦਾ ਵਿੱਚ ਗੀਤਕਾਰ ਗਿਫਟੀ ਨੇ ਪਰੋਇਆ ਹੈ ਜਦਕਿ ਸੰਗੀਤਕ ਧੁਨਾ ਨਾਲ ਸੰਗੀਤਕਾਰ ਕੈਲੀ ਨੇ ਸ਼ਿੰਗਾਰਿਆ ਹੈ। ਗੀਤ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਹੈਕਟਰ ਟੋਰੋ ਨੇ ਵਿਦੇਸ਼ੀ ਲੋਕੇਸ਼ਨਾ ਤੇ ਕੀਤਾ ਹੈ। ਕੋਹਲੀ ਰਾਮਪੁਰਾ ਦੀ ਪੇਸ਼ਕਸ ਹੇਠ ਆਏ ਇਸ ਗੀਤ ਨੂੰ ਮੀਤ ਕੋਹਲੀ ਯੂ-ਟਿਊਬ ਚੈਨਲ ਤੇ ਰਿਲੀਜ ਕੀਤਾ ਗਿਆ ਹੈ।
ਪੰਜਾਬ ਤੋਂ ਅਮਰੀਕਾ ਜਾ ਕੇ ਵਸੇ ਗਾਇਕ ਮੀਤ ਕੋਹਲੀ ਨੇ ਕਿਹਾ ਕਿ ਝੁੰਮਕੇ ਗੀਤ ਨਾਲ ਗਾਇਕੀ ਦੇ ਖੇਤਰ ਵਿੱਚ ਉਸ ਦੀ ਇਹ ਪਹਿਲੀ ਪਾਰੀ ਹੈ ਜੋ ਕਿ ਸਰੋਤਿਆਂ/ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। 7 ਫਰਵਰੀ ਨੂੰ ਰਿਲੀਜ ਹੋਏ ਝੁੰਮਕੇ ਗੀਤ ਨੂੰ ਹੁਣ ਤੱਕ ਤਿੰਨ ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ। ਗਾਇਕ ਮੀਤ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਅਜਿਹੇ ਗੀਤਾਂ ਨੂੰ ਆਵਾਜ ਦੇਣਗੇ ਜੋ ਸਰੋਤਿਆਂ ਦੀ ਕਸਵੱਟੀ ਤੇ ਖਰੇ ਉੱਤਰਦੇ ਹੋਣ। ਗਾਇਕ ਮੀਤ ਕੋਹਲੀ ਦੇ ਪਿਤਾ ਸਮਾਜ ਸੇਵੀ ਪ੍ਰਵੀਨ ਕੋਹਲੀ ਨੇ ਗੀਤ ਦੀ ਸਫਲਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਰੋਤਿਆਂ ਦਾ ਵੀ ਧੰਨਵਾਦ ਕੀਤਾ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1401600cookie-checkਗਇਕ ਮੀਤ ਕੋਹਲੀ ਦੇ ਗੀਤ ‘ਝੁੰਮਕੇ’ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ