ਚੜ੍ਹਤ ਪੰਜਾਬ ਦੀ
ਬਠਿੰਡਾ/ਬਾਲਿਆਂਵਾਲੀ, 4 ਫਰਵਰੀ (ਪ੍ਰਦੀਪ ਸ਼ਰਮਾ) : ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਸੀ.ਐਚ.ਸੀ.ਬਾਲਿਆਂਵਾਲੀ ਅਧੀਨ ਵੱਖ ਵੱਖ ਸਿਹਤ ਸੰਸਥਾਵਾਂ ਤੇ ‘’ਵਿਸ਼ਵ ਕੈਂਸਰ ਦਿਵਸ’’ ਮਨਾਇਆ ਗਿਆ। ਇਸ ਜਾਗਰੂਕਤਾ ਕੈਂਪ ਦੌਰਾਨ ਹਾਜਰ ਵਿਅਕਤੀਆ ਨੂੰ ਡਾ. ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀ ਕੈਂਸਰ ਇਲਾਜ ਯੋਗ ਹੈ ਜੇਕਰ ਇਸ ਦਾ ਸਮੇ ਸਿਰ ਪਤਾ ਲੱਗ ਜਾਵੇ। ਕਿਉਕਿ ਸਹੀ ਸਮੇ ਤੇ ਕੈਂਸਰ ਦਾ ਪਤਾ ਲੱਗਣ ਉਪਰੰਤ ਮਰੀਜ ਇਸ ਬਿਮਾਰੀ ਨੂੰ ਹਰਾ ਕੇ ਵਧੀਆ ਜਿੰਦਗੀ ਜਿਉ ਸਕਦਾ ਹੈ।
ਉਹਨਾ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਜਿਹੀਆ ਬਿਮਾਰੀਆ ਦੇ ਪੈਰ ਪਸਾਰਨ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਆਪਣੀ ਧਰਤੀ ਹੇਠਲਾ ਪਾਣੀ ਦਾ ਪ੍ਰਦੂਸ਼ਿਤ ਹੋਣਾ ਅਤੇ ਪ੍ਰਦੂਸ਼ਿਤ ਵਾਤਾਵਰਣ ਅਤੇ ਬਦਲ ਰਹੀ ਜੀਵਨਸ਼ੈਲੀ ਅਤੇ ਸੰਤੁਲਿਤ ਖੁਰਾਕ ਤੋਂ ਪਾਸੇ ਹੋਣਾ ਆਦਿ ਹਨ। ਉਨਾ ਕਿਹਾ ਕਿ ਕੈਂਸਰ ਵਰਗੀ ਬਿਮਾਰੀ ਨੂੰ ਹਰਾਉਣ ਲਈ ਸਹੀ ਸਮੇ ਤੇ ਚੈਕ-ਅੱਪ ਕਰਾਉਣਾ, ਸੰਤੁਲਿਤ ਖੁਰਾਕ ਅਤੇ ਫਿਜ਼ੀਕਲ ਕਸ਼ਰਤ ਅਤੇ ਸਾਡੇ ਸਮਾਜ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ।
ਉਹਨਾ ਦੱਸਿਆ ਕਿ ਔਰਤਾਂ ਵਿੱਚ ਕੈਂਸਰ ਆਮ ਤੌਰ ਤੇ ਛਾਤੀ ਅਤੇ ਬੱਚੇਦਾਨੀ ਆਦਿ ਦਾ ਪਾਇਆ ਜਾਂਦਾ ਹੈ। ਛਾਤੀ ਦੇ ਕੈਂਸਰ ਦੀਆਂ ਮੁੱਢਲੀਆ ਨਿਸ਼ਾਨੀਆ ਜਿਵੇ ਛਾਤੀ ਵਿੱਚ ਗੰਢਾ, ਨਿਪਲ ਦਾ ਅੰਦਰ ਚਲੇ ਜਾਣਾ ਜਾਂ ਨਿਪਲ ਰਾਹੀ ਖੂਨ ਆਦਿ ਆਉਣਾ ਹਨ। ਬੱਚੇਦਾਨੀ ਦੇ ਕੈਂਸਰ ਵਿੱਚ ਮਹਾਵਾਰੀ ਦੌਰਾਨ ਗੰਢਾ ਆਉਣਾ, ਖੂਨ ਜਿਆਦਾ ਪੈਣਾ ਆਦਿ ਲੱਛਣ ਪਾਏ ਜਾਂਦੇ ਹਨ l ਇਸ ਤੋਂ ਬਾਅਦ ਡਾ.ਲਵਦੀਪ ਰੋਹਿਲ ਡੈਂਟਲ ਸਰਜਨ ਵੱਲੋ ਤੰਬਾਕੂ ਦਾ ਸੇਵਨ ਕਰਨ ਨਾਲ ਹੁੰਦੇ ਮੂੰਹ, ਗਲੇ ,ਦੰਦਾ ਅਤੇ ਜਵਾੜੇ ਆਦਿ ਦੇ ਕੈਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਡਾ. ਕਮਲਜੀਤ ਸਿੰਘ ਨੇ ਕਿਹਾ ਕਿ ਉਪਰੋਕਤ ਦੱਸੇ ਲੱਛਣਾ ਵਿਚੋ ਜੇਕਰ ਕਿਸੇ ਵੀ ਮਰਦ ਜਾਂ ਔਰਤ ਨੂੰ ਅਜਿਹਾ ਕੋਈ ਲੱਛਣ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਖੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਸਿਹਤ ਵਿਭਾਗ ਦੀ ਇਸ ਜਾਗਰੂਕਤਾ ਟੀਮ ਵਿੱਚ ਡਾ. ਲਵਦੀਪ ਰੋਹਿਲ ਡੈਂਟਲ ਸਰਜਨ, ਜਗਤਾਰ ਸਿੰਘ ਬੀ.ਈ.ਈ, ਪਵਨ ਕੁਮਾਰ ਐਸ.ਆਈ, ਅਵਤਾਰ ਸਿੰਘ, ਪਰਮਜੀਤ ਕੌਰ ਐਲ.ਐਚ.ਵੀ , ਜਸਵਿੰਦਰ ਕੌਰ ਏ.ਐਨ.ਐਮ, ਕਰਮਜੀਤ ਕੌਰ ਏ.ਐਨ.ਐਮ, ਸਤਪਾਲ ਸਿੰਘ, ਸ਼ਿੰਦਰਪਾਲ ਕੌਰ, ਰੁਪਿੰਦਰ ਕੌਰ, ਸ਼ਰਨਜੀਤ ਕੌਰ , ਸਰਬਜੀਤ ਕੌਰ ਅਤੇ ਵੀਰਪਾਲ ਕੌਰ ਆਦਿ ਮੌਜੂਦ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1395400cookie-checkਬਾਲਿਆਂਵਾਲੀ ਹਸਪਤਾਲ ਵਿਖੇ ਕੈਂਸਰ ਦੇ ਮੁੱਢਲੇ ਲੱਛਣਾ ਤੇ ਬਚਾਅ ਸਬੰਧੀ ਲਗਾਇਆ ਜਾਗਰੂਕਤਾ ਕੈਪ