ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 25 ਜਨਵਰੀ (ਪ੍ਰਦੀਪ ਸ਼ਰਮਾ) – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਫੂਲ ਦੀ ਮੀਟਿੰਗ ਸਥਾਨਕ ਟੀਚਰ ਹੋਮ ਵਿਖੇ ਹੋਈ। ਇਹ ਮੀਟਿੰਗ ਡਾ. ਚਮਕੌਰ ਸਿੰਘ ਦੀ ਹਾਜ਼ਰੀ ਵਿੱਚ ਹੋਈ। ਜਿਸ ਵਿੱਚ ਸਾਰੇ ਡਾਕਟਰ ਸਾਥੀਆਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਲਈ ਕਿਹਾ ਗਿਆ। ਉਨਾ ਕਿਹਾ ਕਿ ਫਾਜ਼ਿਲਕਾ ਵਿੱਚ 17 ਡਾਕਟਰ ਸਾਥੀਆਂ ਤੇ ਸਰਕਾਰ ਵੱਲੋਂ ਕੀਤੀ ਰੇਡ ਦੀ ਡਾ. ਰਵੇਲ ਸਿੰਘ ਮਹਿਰਾਜ ਨੇ ਸਖ਼ਤ ਸਬਦਾ ਵਿੱਚ ਨਿਖੇਧੀ ਕੀਤੀ।
ਡਾ. ਰੇਸਮ ਸਿੰਘ ਫੂਲ ਨੇ ਸਟੇਟ ਦੀ ਚੋਣ ਜਲਦੀ ਕਰਵਾਉਣ ਲਈ ਵੀ ਕਿਹਾ ਗਿਆ। ਇਸ ਤੋਂ ਇਲਾਵਾ ਡਾ. ਬਲਵੀਰ ਸਿੰਘ ਬੱਜੋਆਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਜਗਤਾਰ ਸਿੰਘ ਫੂਲ, ਨੇ ਵੀ ਵਡਮੁੱਲੇ ਵਿਚਾਰ ਪੇਸ਼ ਕੀਤੇ ਤੇ ਸਾਰੇ ਸਾਥੀਆਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਸਟੇਜ ਸ਼ਕੈਟਰੀ ਦੀ ਭੂਮਿਕਾ ਡਾ. ਦੇਵਰਾਜ ਨੇ ਸੰਭਾਲੀ। ਇਸ ਮੌਕੇ ਡਾ. ਕੌਰ ਸਿੰਘ, ਗੁਰਦੀਪ ਸਿੰਘ ਭੋਲਾ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ ਭਾਈਰੂਪਾ, ਇਕਬਾਲ ਸਿੰਘ ਫੂਲ, ਮਨਜੀਤ ਸਿੰਘ ਫੂਲ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1387900cookie-checkਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਹੋਈ ਮੀਟਿੰਗ