April 12, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 25 ਜਨਵਰੀ (ਪ੍ਰਦੀਪ ਸ਼ਰਮਾ)  : ਤਰਕਸ਼ੀਲ ਸੁਸਾਇਟੀ ਪੰਜਾਬ ਰਜਿ. ਇਕਾਈ ਰਾਮਪੁਰਾ ਫੂਲ ਵੱਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਲਈ ਖਰੜਾ ਤੇ ਯਾਦ ਪੱਤਰ ਸਥਾਨਕ ਮਾਰਕਿਟ ਕਮੇਟੀ ਦੇ ਰੈਸਟ ਹਾਊਸ ਵਿਖੇ ਦਿੱਤਾ ਗਿਆ। ਵਫਦ ਦੀ ਅਗਵਾਈ ਜੋਨ ਵਿਤ ਮੁਖੀ ਜੰਟਾ ਸਿੰਘ ਨੇ ਕੀਤੀ।
ਵਫਦ ਵਿੱਚ ਜਗਦੇਵ ਸਿੰਘ, ਮੇਜਰ ਸਿੰਘ, ਗੁਰਦੀਪ ਸਿੰਘ, ਵਜੀਰ ਸਿੰਘ ਅਤੇ ਜੇ.ਈ ਸੁਰਿੰਦਰ ਸਿੰਘ ਹਾਜ਼ਰ ਸਨ। ਵਿਧਾਇਕ ਸਿੱਧੂ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਕਾਨੂੰਨ ਨੂੰ ਵਿਧਾਨ ਸਭਾ ਵਿੱਚ ਉਠਾ ਕੇ ਪਾਸ ਕਰਵਾਉਣ ਲਈ ਚਾਰਾਜੋਈ ਕੀਤੀ ਜਾਵੇਗੀ। ਮੀਡੀਆ ਇੰਚਾਰਜ ਮਾਸਟਰ ਸੁਰਿੰਦਰ ਰਾਮਪੁਰਾ ਨੇ ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕੀਤੀ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.comm
138760cookie-checkਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਲਈ ਵਿਧਾਇਕ ਬਲਕਾਰ ਸਿੱਧੂ ਨੂੰ ਦਿੱਤਾ ਮੰਗ ਪੱਤਰ
error: Content is protected !!