December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 31 ਦਸੰਬਰ (ਪ੍ਰਦੀਪ ਸ਼ਰਮਾ): ਸਿਹਤ ਵਿਭਾਗ ਸਮਾਜ ਦੇ ਹਰ ਵਰਗ ਦੀ ਤੰਦਰੁਸਤੀ ਲਈ ਯਤਨਸ਼ੀਲ ਹੈ। ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈ ਕਾ ਡਾ. ਸੀਮਾ ਗੁਪਤਾ ਐਮ.ਡੀ ਸਪੈਸ਼ਲਿਸਟ ਸਕਿਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਕੇਂਦਰ ਢਪਾਲੀ ਵਿਖੇ ਰੀਚ ਆਉਟਰੀ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਨਰਿੰਦਰ ਗਰੋਵਰ ਐਮ.ਡੀ ਮੈਡੀਸਨ ਪੀ.ਜੀ. ਆਈ ਚੰਡੀਗੜ੍ਹ ਵੱਲੋਂ ਲਗਭਗ 120 ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਪਹੁੰਚੇ ਲੋਕਾਂ ਨੂੰ ਸਾਦਾ ਜੀਵਨ ਜਿਊਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ। ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ, ਸਿਹਤ ਕਰਮਚਾਰੀ ਬਲਦੇਵ ਸਿੰਘ ਗਿੱਲ, ਸਿਮਰਜੀਤ ਕੌਰ, ਸੀ. ਐਚ.ਓ ਸਰਬਜੀਤ ਕੌਰ, ਲੈਬਟਕਨੀਸਨ ਜਗਦੀਪ ਸਿੰਘ  ਅਤੇ ਸਮੂਹ ਆਸਾ ਮੌਜੂਦ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136260cookie-checkਸਿਹਤ ਕੇਂਦਰ ਢਪਾਲੀ ਵਿਖੇ ਮੈਡੀਕਲ ਜਾਂਚ  ਦਾ ਕੈਂਪ ਲਗਾਇਆ
error: Content is protected !!