November 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, ( ਪ੍ਰਦੀਪ ਸ਼ਰਮਾ ): ਚੈਪੀਅਨਜ਼ ਵਰਲਡ ਵੱਲੋ ਚੰਡੀਗੜ੍ਹ ਵਿਖੇ ਕਰਵਾਏ ਗਏ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਵੱਲੋ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਸਕੂਲ ਵਿਖੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ । ਸ਼ਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਅਤੇ ਮੋਟੀਵੇਸ਼ਨਲ ਸਪੀਕਰ ਰੰਜੀਵ ਗੋਇਲ ਇਸ ਮੌਕੇ ਵਿਸ਼ੇਸ ਮਹਿਮਾਨ ਦੇ ਰੂਪ ਵਿੱਚ ਹਾਜਰ ਹੋਏ ।
ਸਕੂਲ ਪ੍ਰਿੰਸੀਪਲ ਮੈਡਮ ਗੀਤਾ ਪਿੱਲੇ ਨੇ ਦੱਸਿਆ ਇਸ ਮੁਕਾਬਲੇ ਵਿੱਚ ਸਕੂਲ ਦੇ 6 ਵਿਦਿਆਰਥੀਆਂ ਨੇ ਭਾਗ ਲਿਆ ਸੀ। ਜਿਨ੍ਹਾਂ ਵਿੱਚੋ ਪੰਜਵੀਂ ਕਲਾਸ ਦੀ ਵਿਦਿਆਰਥਣ ਕਾਵਿਆ ਸਪੁੱਤਰੀ ਕਰਨ ਗੋਇਲ ਨੇ ਦੂਸਰੀ ਟਰਮ ਦੀ (ਬੀ) ਕੈਟਾਗਿਰੀ ਵਿੱਚ ਰਾਸ਼ਟਰੀ ਪੱਧਰ ਤੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ । ਸਕੂਲ ਦੇ ਬਾਕੀ ਵਿਦਿਆਰਥੀਆਂ ਦਾ ਪ੍ਰਦਰਸ਼ਨ ਵੀ ਇਸ ਚੈਂਪੀਅਨਸ਼ਿਪ ਵਿੱਚ ਕਾਫੀ ਵਧੀਆ ਰਿਹਾ ਹੈ । ਵਰਨਣਯੋਗ ਹੈ ਕਿ ਇਸ ਮੁਕਾਬਲੇ ਵਿੱਚ ਦੇਸ਼ ਭਰ ਤੋ 10 ਹਜ਼ਾਰ ਤੋ ਜਿਆਦਾ ਸਕੂਲ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ।
ਸਮਾਗਮ ਦੌਰਾਨ ਜਿੱਥੇ ਉਕਤ ਵਿਦਿਆਰਥੀਆਂ ਨੇ ਅਬੈਕਸ ਵਿਧੀ ਨਾਲ ਵੱਡੇ ਵੱਡੇ ਸਵਾਲ ਚੁਟਕੀਆਂ ਵਿੱਚ ਹੱਲ ਕਰਕੇ ਦਿਖਾਏ । ਉੱਥੇ ਕੋਚ ਰੰਜੀਵ ਗੋਇਲ ਨੇ ਵਿਦਿਆਰਥੀਆਂ ਨੂੰ ਮਾਂਈਡ ਪਾਵਰ, ਇਕਾਗਰਤਾ ਅਤੇ ਪੜ੍ਹਾਈ ਸਬੰਧੀ ਅਹਿਮ ਨੁਕਤਿਆਂ ਦੀ ਜਾਣਕਾਰੀ ਵੀ ਦਿੱਤੀ । ਉਨ੍ਹਾਂ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀ ਸਕੂਲ ਦੀ ਵਿਦਿਆਰਥਣ ਕਾਵਿਆ ਨੂੰ 2100 ਰੁਪਏ ਦਾ ਨਕਦ ਇਨਾਮ ਵੀ ਦਿੱਤਾ ।
ਸਕੂਲ ਦੇ ਪ੍ਰਧਾਨ ਗਗਨ ਬਾਂਸਲ ਨੇ ਕਾਵਿਆ ਗੋਇਲ ਅਤੇ ਹੋਰ ਵਿਦਿਆਰਥੀਆਂ ਦੀ ਪ੍ਰਾਪਤੀ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ । ਉਨ੍ਹਾਂ ਵਿਦਿਆਰਥੀਆਂ ਵੱਲੋ ਵੱਡੇ ਸਵਾਲ ਬਿਨ੍ਹਾ ਕਾਪੀ ਪੈਨ ਬਿਨ੍ਹਾ ਕੈਲਕੁਲੈਟਰ ਤੋ ਹੱਲ ਕਰਨ ਦਾ ਹੁਨਰ ਸਿੱਖਣ ਤੇ ਵਧਾਈ ਦਿੰਦੇ ਹੋਇਆ ਕਿਹਾ 21ਵੀਂ ਸਦੀ ਵਿੱਚ ਕਿਤਾਬੀ ਗਿਆਨ ਦੇ ਨਾਲ ਨਾਲ ਦਿਮਾਗ ਨੂੰ ਸਿੱਖਿਅਤ ਕਰਨ ਦੀ ਵੱਧ ਜਰੂਰਤ ਹੈ ।
#For any kind of News and advertisment contact us on 9803 -45 -06-01  
134060cookie-checkਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀ ਵਿਦਿਆਰਥਣ ਕਾਵਿਆ ਗੋਇਲ ਨੂੰ ਕੀਤਾ ਸਨਮਾਨਿਤ
error: Content is protected !!