ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,4 ਅਕਤੂਬਰ (ਪ੍ਰਦੀਪ ਸ਼ਰਮਾ) : ਰਾਸ਼ਟਰੀ ਸਵੈਇਛੁੱਕ ਖੂਨਦਾਨ ਦਿਵਸ ਤੇ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਖੋਜ ਮੰਤਰੀ ਚੇਤੰਨ ਸਿੰਘ ਜੋੜੇਮਾਜਰਾ ਨੇ ਖੂਨਦਾਨ ਲਹਿਰ ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਪਾਉਣ ਵਾਲੇ ਸਥਾਨਕ ਸ਼ਹਿਰ ਦੇ ਬਲੱਡ ਡੌਂਨਰ ਕੌਂਸਲ ਦੇ ਅਨਮੋਲ ਹੀਰੇ ਜਿੰਨਾ ਵਿੱਚ ਸੁਰਿੰਦਰ ਗਰਗ 134ਵੀਂ ,ਪਵਨ ਮਹਿਤਾ 132 ਵੀਂ ,ਕਮਲੇਸ਼ ਸ਼ਰਾਫ 107ਵੀਂ ਪੰਜਾਬ ਵਿੱਚੋ ਕ੍ਰਮਵਾਰ ਦੂਜਾ ਤੀਜਾ ਅਤੇ ਨੌਵਾਂ ਸਥਾਨ ਪ੍ਰਾਪਤ ਕਰਨ ਬਦਲੇ ਅਤੇ ਔਰਤਾਂ ਵਿੱਚੋ ਸ਼ੀਲਾ ਦੇਵੀ 65 ਵੀਂ ਖੂਨਦਾਨ ਕਰਨ ਲਈ ਪੰਜਾਬ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਅਤੇ ਗੁਰਵਿੰਦਰ ਕੌਰ 12ਵੀਂ ਵਾਰ ਪੰਜਾਬ ਵਿੱਚੋ 11ਵੀਂ ਸਥਾਨ ਦੇ ਲਈ ਪੰਜਾਬ ਪੱਧਰੀ ਸਮਾਗਮ ਵਿੱਚ ਜੋ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਬਲਵੀਰ ਸਿੰਘ ਵਿਧਾਇਕ ਪਟਿਆਲਾ, ਦੇਵ ਮਾਨ ਵਿਧਾਇਕ ਨਾਭਾ,ਮੈਡਮ ਸ਼ਾਕਸੀ ਸਾਹਨੀ ਆਈ ਏ ਐਸ ਡੀ ਸੀ ਪਟਿਆਲਾ ਮੈਡਮ ਨੀਲਮਾ ਆਈ ਏ ਐਸ ਡਾਇਰੈਕਟਰ ਹੈਲਥ,ਗੁਰਪ੍ਰੀਤ ਸਿੰਘ ਥਿੰਦ ਆਈ ਏ ਐਸ ਏਡੀਸੀ ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ।
#For any kind of News and advertisment contact us on 980-345-0601
1300010cookie-checkਬਲੱਡ ਡੌਂਨਰ ਕੌਂਸਲ ਰਾਮਪੁਰਾ ਫੂਲ ਦੇ ਅਨਮੋਲ ਹੀਰੇ ਰਾਜ ਪੱਧਰੀ ਸਮਾਗਮ ਵਿੱਚ ਕੀਤੇ ਸਨਮਾਨਿਤ