December 22, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 5 ਸਤੰਬਰ (ਪ੍ਰਦੀਪ ਸ਼ਰਮਾ) : ਪੰਜਾਬ ਵਿੱਚੋ ਨਸ਼ੇ ਖ਼ਤਮ ਕਰਨ ਲਈ ਖੇਡਾਂ ਬਹੁਤ ਸਹਾਈ ਨੇ ਚੰਗਾ ਖਿਡਾਰੀ ਖੁਸ਼ਹਾਲ ਸਮਾਜ ਦੀ ਸਿਰਜਣਾ ਕਰਦਾ ਇਸ ਲਈ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਉਸ ਨੂੰ ਖੇਡਾਂ ਵੱਲ ਜਾਣ ਲਈ ਪ੍ਰੇਰਿਤ ਕਰੋ । ਇੰਨਾ ਸ਼ਬਦਾਂ ਦਾ ਪ੍ਰਗਟਾਵਾਂ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਦਮ ਸਦਕਾ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਦੀਆਂ 2022 ਤਹਿਤ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਵਿਖੇ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ ਵਿੱਚ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕਰਦਿਆਂ ਹੋਇਆਂ ਖਿਡਾਰੀਆਂ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਗਲੇ ਸਾਲ ਇਹਨਾਂ ਖੇਡਾਂ ਨੂੰ ਹੋਰ ਵੀ ਵਧੀਆ ਤੇ ਸੰਚਾਰੂ ਢੰਗ ਨਾਲ ਕਰਵਾਏਗੀ ਇਸ ਵਾਰ ਕਾਹਲੀ ਵਿੱਚ ਇਹ ਖੇਡਾਂ ਕਰਵਾਈਆਂ ਗਈਆ ਅਗਲੇ ਸਾਲ ਪੂਰੀ ਤਿਆਰੀ ਨਾਲ ਇਹ ਖੇਡਾਂ ਕਰਵਾਈਆਂ ਜਾਣਗੀਆਂ ਤਾਂ ਕਿ ਬਲਾਕ ਪੱਧਰ ਤੋਂ ਨਵੇਂ ਖਿਡਾਰੀਆਂ ਦੀ ਚੋਣ ਹੋ ਸਕੇ ਤੇ ਉਹ ਅੱਗੇ ਜਾਕੇ ਆਪਣਾ, ਮਾਂ ਬਾਪ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ।
ਪੰਜਾਬ ਚੋਂ ਨਸ਼ਿਆਂ ਦਾ ਹੜ੍ਹ ਰੋਕਣ ਲਈ ਖੇਡਾਂ ਹੀ ਇੱਕ ਇੱਕ ਹੱਲ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਖੇਡਾਂ ਵੱਲ ਪ੍ਰੇਰਿਤ ਕਰੋ: ਵਿਧਾਇਕ ਬਲਕਾਰ ਸਿੱਧੂ
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਰੋਏ ਸਮਾਜ ਦੀ ਸਿਰਜਣਾ ਲਈ ਸਿਹਤ ਸਹੂਲਤਾਂ ਤੇ ਚੰਗੀ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਜਦੋ ਜ਼ਹਿਦ ਕਰ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੇਖੋਗੇ ਕਿ ਕਿਵੇਂ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਨੇ ਨਰੋਏ ਪੰਜਾਬ ਦੀ ਸਿਰਜਣਾ ਕਰਨੀ ਹੈ । ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤਾਂ ਕਿ ਆਪਣਾ ਰੰਗਲਾ ਪੰਜਾਬ ਫੇਰ ਖੇਡ ਮੈਦਾਨਾਂ ਵਿੱਚ ਥਾਪੀਆਂ ਮਾਰੇ ਤੇ ਇਥੋਂ ਚੰਗੇ ਖਿਡਾਰੀ ਪੈਦਾ ਹੋਣ ਅਖੀਰ ਉਹਨਾਂ ਪਿੰਡ ਮਹਿਰਾਜ ਅਤੇ ਇਲਾਕੇ ਦੇ ਸਮੂਹ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾ ਦੀ ਮਹਿਨਤ ਸਦਕਾ ਪਿੰਡ ਮਹਿਰਾਜ ਵਿਚ ਚੰਗੇ ਮਹੌਲ ਵਿੱਚ ਖੇਡਾਂ ਹੋ ਰਹੀਆਂ ਤੇ ਵਧੀਆ ਪ੍ਰਬੰਧਾਂ ਕੀਤੇ ਹੋਏ ਹਨ।
ਪਿੰਡ ਮਹਿਰਾਜ ਦੇ ਇਸ ਸਟੇਡੀਅਮ ਵਿੱਚ ਵੱਖ ਵੱਖ ਖੇਡਾਂ ਜਿਵੇਂ ਖੋ ਖੋ, ਕਬੱਡੀ, ਫੁੱਟਬਾਲ, ਵਾਲੀਵਾਲ, ਐਥਲੈਟਿਕਸ ਅਤੇ ਰੱਸਾਕਸ਼ੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਸੈਂਕੜੇ ਖਿਡਾਰੀਆਂ ਨੇ ਹਿੱਸਾ ਲਿਆ ਤੇ ਆਪਣੀ ਖੇਡ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂ ਤੇ ਵਲੰਟੀਅਰ ਹਾਜ਼ਰ ਸਨ।
#For any kind of News and advertisment contact us on 980-345-0601 
127010cookie-checkਖੇਡਾਂ ਵਤਨ ਪੰਜਾਬ ਦੀਆਂ 2022 ਸ਼ਾਨੋ ਸ਼ੌਕਤ ਨਾਲ ਸੰਪਨ
error: Content is protected !!