November 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਸਥਾਨਕ ਸ਼ਹਿਰ ਤੋਂ ਫੂਲ ਨੂੰ ਜਾਂਦੀ ਲਿੰਕ ਸੜਕ ਤੇ ਸਥਿਤ ਰਾਮਬਾਗ ਦੇ ਵਿੱਚ ਇੱਕ ਨੌਜਵਾਨ ਚਿੱਟੇ ਦਾ ਟੀਕਾ ਲਗਾ ਰਿਹਾ ਸੀ। ਟੀਕਾ ਲਗਦਿਆਂ ਹੀ ਉਸ ਦੀ ਹਾਲਤ ਵਿਗੜਨੀ ਸ਼ੂਰੂ ਹੋ ਗਈ ਜਦ ਕਿ ਸਰਿੰਜ ਉਸ ਦੀ ਬਾਂਹ ਵਿੱਚ ਹੀ ਰਹਿ ਗਈ ਤੇ ਉਹ ਬੈਂਚ ਉਪਰ ਬੈਠਾ ਲਟਕ ਗਿਆ।
ਹਸਪਤਾਲ ਵਿਖੇ ਦਾਖਲ ਨੌਜਵਾਨ ਦੀ ਨਹੀਂ ਹੋਈ ਪਹਿਚਾਣ- ਸੰਦੀਪ ਵਰਮਾ
ਇਤਲਾਹ ਮਿਲਣ ਤੇ ਸਹਾਰਾ ਸਮਾਜ ਸੇਵਾ ਰਜਿ ਦੇ ਪ੍ਧਾਨ ਸੰਦੀਪ ਵਰਮਾ ਆਪਣੀ ਟੀਮ ਸਮੇਤ ਐਬੂਲੈਸ ਲੇ ਕੇ ਘਟਨਾ ਸਥਾਨ ਤੇ ਪਹੁੰਚੇ। ਬੇਹੋਸ਼ ਹੋਏ ਨੋਜਵਾਨ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖ਼ਲ ਕਰਵਾਇਆ ਗਿਆ। ਉਹਨਾਂ ਕਿਹਾ ਕਿ ਉਸ ਦੇ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਇਹ ਨੌਜਵਾਨ ਸਿਵਲ ਹਸਪਤਾਲ ਵਿਖੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਨਾ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਸਿਵਲ ਹਸਪਤਾਲਾ ਵਿੱਚ ਇਸ ਤਰ੍ਹਾਂ ਦੇ ਮਰੀਜ਼ਾਂ ਲਈ ਪੁਖਤੇ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਕਿ ਕਿਸੇ ਦੀ ਮਾਂ ਦਾ ਪੁੱਤ ਨਾ ਵਿਛੜੇ।
ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਉੱਕਤ ਨੌਜਵਾਨ ਨੂੰ ਰੈਫਰ ਕਰਨ ਲਈ ਕਿਹਾ ਗਿਆ ਹੈ ਪਰ ਹਾਲੇ ਤੱਕ ਇਸ ਦੇ ਪਰਿਵਾਰਿਕ ਮੈਂਬਰ ਨਹੀਂ ਮਿਲੇ। ਇਸ ਨੌਜਵਾਨ ਦੀ ਉਮਰ 25 ਸਾਲ ਦੇ ਦਰਮਿਆਨ ਜਾਪ ਰਹੀ ਹੈ। ਇਸ ਦੇ ਕਾਲੇ ਰੰਗ ਦੀ ਲੋਅਰ, ਨਾਭੀ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਹੈ ਅਤੇ ਇਸ ਦੀ ਸੱਜੀ ਬਾਂਹ ਤੇ ਟੈਟੂ ਛਪਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਇਹ ਨੌਜਵਾਨ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਜੇਰੇ ਇਲਾਜ ਹੈ।
#For any kind of News and advertisment contact us on 980-345-0601
126800cookie-checkਚਿੱਟੇ ਦਾ ਟੀਕਾ ਲਗਾਉਣ ਸਮੇਂ ਨੌਜਵਾਨ ਦੀ ਹਾਲਤ ਵਿਗੜੀ
error: Content is protected !!