May 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 3 ਸਤੰਬਰ (ਪ੍ਰਦੀਪ ਸ਼ਰਮਾ): ਰਾਮਪੁਰਾ ਫੂਲ ਇਲਾਕੇ ਦੇ ਵੱਖ-ਵੱਖ ਅਖ਼ਬਾਰਾਂ ਨਾਲ ਜੁੜੇ ਪੱਤਰਕਾਰ ਭਾਈਚਾਰੇ ਨੇ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਰਾਮਪੁਰਾ ਫੂਲ ਦੀ ਚੋਣ ਕਰਕੇ ਗੁਰਮੇਲ ਸਿੰਘ ਵਿਰਦੀ ਨੂੰ ਪ੍ਰਧਾਨ ਅਤੇ ਘੀਚਰ ਸਿੰਘ ਸਿੱਧੂ ਨੂੰ ਜਨਰਲ  ਥਾਪ ਦਿੱਤਾ ਹੈ। ਮੀਟਿੰਗ ਵਿਚ ਮਤਾ ਪਾਸ ਕਰਕੇ ਰਾਮਪੁਰਾ ਫੂਲ ਚ ਚਲਦੇ ਪਹਿਲੇ ਸਾਰੇ ਕਲੱਬ ਭੰਗ ਵੀ ਕਰ ਦਿੱਤੇ ਹਨ।  ਮੈਰੀਲੈਂਡ ਰੈਸਟੋਰੈਂਟ ਵਿਚ ਹੋਈ ਇਸ ਮੀਟਿੰਗ ਵਿੱਚ ਹਰਿੰਦਰ ਬੱਲੀ ਨੂੰ ਸਰਪ੍ਰਸਤ, ਜਸਵੰਤ ਦਰਦਪਰੀਤ ਨੂੰ ਚੇਅਰਮੈਨ ਅਤੇ ਹਰਪ੍ਰੀਤ ਹੈਪੀ ਨੂੰ ਮੁੱਖ ਸਲਾਹਕਾਰ ਵਜੋਂ ਨਿਵਾਜਿਆ ਗਿਆ ਹੈ।
ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਜਸਪ੍ਰੀਤ ਜੱਸੀ ਅਤੇ ਗੁਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਚੋਣ ਵਿਚ ਮੱਖਣ ਬੁੱਟਰ ਨੂੰ ਮੀਤ ਪ੍ਰਧਾਨ, ਜਸਪ੍ਰੀਤ ਜੱਸੀ ਨੂੰ ਸੰਯੁਕਤ ਸਕੱਤਰ, ਰਾਣਾ ਸ਼ਰਮਾ ਨੂੰ ਖ਼ਜ਼ਾਨਚੀ ਅਤੇ ਕੁਲਜੀਤ ਸਿੰਘ ਢੀਂਗਰਾ ਨੂੰ ਲੋਕ ਸੰਪਰਕ ਅਧਿਕਾਰੀ ਵਜੋਂ ਚੁਣਿਆ ਗਿਆ ਹੈ।
ਇਸ ਮੀਟਿੰਗ ਚ ਵਿਸ਼ੇਸ਼ ਤੌਰ ਤੇ ਉਕਤ ਚੁਣੇ ਅਹੁਦੇਦਾਰਾਂ ਤੋਂ ਇਲਾਵਾ ਪੱਤਰਕਾਰ ਜਸਪਾਲ ਢਿੱਲੋਂ, ਹੇਮੰਤ ਸ਼ਰਮਾ, ਮਨਪ੍ਰੀਤ ਮਿੰਟੂ, ਜਗਰਾਜ ਸਿੰਘ, ਇੰਦਰਪਾਲ, ਓਮ ਪ੍ਰਕਾਸ਼ ਸ਼ਾਮਲ ਹੋਏ। ਇਸ ਤੋਂ ਇਲਾਵਾ ਪੱਤਰਕਾਰਾਂ ਰਾਜ ਜੋਸ਼ੀ, ਰਾਜ ਗੋਇਲ, ਜਸਵੀਰ ਔਲਖ, ਸੁਰੇਸ਼ ਗਰਗ ਅਤੇ ਪ੍ਰੈੱਸ ਫੋਟੋਗਰਾਫ਼ਰ ਭੀਮ ਸੈਨ ਨੇ ਉਕਤ ਬਾਰੇ ਫੋਨ ਤੇ ਆਪਣੀ ਸਹਿਮਤੀ ਦਿੱਤੀ। ਹੇਮੰਤ ਸ਼ਰਮਾ ਨੇ ਦੱਸਿਆ ਕਿ ਕਲੱਬ ਦੀ ਮੈਂਬਰਸ਼ਿੱਪ 10 ਸਤੰਬਰ ਤੱਕ ਖੁੱਲੀ ਰੱਖੀ ਗਈ ਹੈ।ਅਗਲੀ ਮੀਟਿੰਗ ਵੀ 10 ਸਤੰਬਰ ਦਿਨ ਸ਼ਨੀਵਾਰ ਨੂੰ ਮੈਰੀਲੈਂਡ ਰੈਸਟੋਰੈਂਟ ਰਾਮਪੁਰਾ ਫੂਲ ਵਿਖੇ ਬਾਅਦ ਦੁਪਹਿਰ ਚਾਰ ਵਜੇ ਰੱਖ ਲਈ ਗਈ ਹੈ। ਪ੍ਰੈੱਸ ਕਲੱਬ ਨੇ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਇਸ ਮੀਟਿੰਗ ਚ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
#For any kind of News and advertisment contact us on 980-345-0601

 

 

 

126830cookie-checkਪੱਤਰਕਾਰਾਂ ਦੀ ਹੋਈ ਚੋਣ ਵਿਚ ਗੁਰਮੇਲ ਸਿੰਘ ਵਿਰਦੀ ਪ੍ਰਧਾਨ ਅਤੇ ਘੀਚਰ ਸਿੰਘ ਜਨਰਲ ਸਕੱਤਰ ਬਣੇ
error: Content is protected !!