ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 3 ਸਤੰਬਰ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਲਕਾ ਰਾਮਪੁਰਾ ਫੂਲ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕ ਦਰਬਾਰ ਲਾਇਆ,ਇਸ ਲੋਕ ਦਰਬਾਰ ਵਿੱਚ ਹਲਕਾ ਰਾਮਪੁਰਾ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਆਪਣੀਆਂ ਨਿੱਜੀ ਤੇ ਸਾਂਝੀਆਂ ਮੰਗਾਂ ਤੇ ਸਮੱਸਿਆਵਾਂ ਲੈਕੇ ਆਏ ਜਿੰਨਾ ਵਿੱਚ ਟੁੱਟ ਚੁੱਕੇ ਨਹਿਰੀ ਖਾਲਿਆਂ ਦੀ ਮੁੱਖ ਸਮੱਸਿਆ ਸੀ।
ਇਸ ਸਬੰਧੀ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦਸਿਆ ਕਿ ਖੇਤਾਂ ਨੂੰ ਜਾਂਦੇ ਨਹਿਰੀ ਪਾਣੀ ਦੇ ਖਸਤਾਹਾਲ ਖਾਲਿਆਂ ਦੀ ਮੁੱਖ ਸਮੱਸਿਆ ਉਹਨਾਂ ਦੇ ਧਿਆਨ ਵਿੱਚ ਹੈ। ਪੰਜਾਬ ਦੀ ਆਪ ਸਰਕਾਰ ਵੱਲੋਂ ਛੇਤੀ ਹੀ ਖੇਤਾਂ ਨੂੰ ਨਹਿਰੀ ਪਾਣੀ ਯਕੀਨੀ ਬਣਾਉਣ ਲਈ ਖਾਲਿਆਂ ਦੀ ਬਜਾਏ ਜ਼ਮੀਨਦੋਸ ਪਾਈਪ ਲਾਈਨ ਪਾਈ ਜਾਵੇਗੀ ,ਪਾਇਪ ਲਾਈਨ ਨਾਲ ਜਿਥੇ ਪਾਣੀ ਦੀ ਬੱਚਤ ਹੋਵੇਗੀ ਉਥੇ ਪੱਕੇ ਖਾਲਿਆਂ ਵਾਂਗ ਵਾਰ ਵਾਰ ਟੁੱਟ ਭੱਜ ਤੇ ਰੱਖ ਰਖਾਵ ਦਿ ਖ਼ਰਚਾ ਵੀ ਨਹੀਂ ਹੋਵੇਗਾ। ਉਹਨਾਂ ਦਸਿਆ ਕਿ ਹਲਕਾ ਰਾਮਪੁਰਾ ਫੂਲ ਦੇ ਹਰ ਇੱਕ ਪਿੰਡ ਦੇ ਖੇਤ ਵਿੱਚ ਜਿਥੇ ਜ਼ਰੂਰਤ ਹੋਈ ਪਾਈਪ ਲਾਈਨ ਜ਼ਰੂਰ ਪਾਈ ਜਾਵੇਗੀ।
ਇਸ ਤੋਂ ਇਲਾਵਾ ਵਿਧਾਇਕ ਬਲਕਾਰ ਸਿੱਧੂ ਨੇ ਦੀ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਜਲਾਲ ਦੀ ਨਵੀਂ ਚੁਣੀ 11 ਮੈਂਬਰੀ ਕਮੇਟੀ ਨੇ ਵਿਧਾਇਕ ਬਲਕਾਰ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਨਿਰਪੱਖ ਤੇ ਸ਼ਾਂਤਮਈ ਚੋਣ ਕਰਵਾਉਣ ਲਈ ਮੁਬਾਰਕਬਾਦ ਕਿਹਾ।
ਵਿਧਾਇਕ ਬਲਕਾਰ ਸਿੱਧੂ ਨੇ ਦਸਿਆ ਕਿ ਉਹ ਅੱਜ ਸਵੇਰ ਤੋਂ ਹੀ ਲੋਕ ਦਰਬਾਰ ਲਾਕੇ ਹਲਕੇ ਦੇ ਲੋਕਾ ਨੂੰ ਮਿਲ ਰਿਹਾ ਤੇ ਵੱਡੀ ਗਿਣਤੀ ਵਿੱਚ ਲੋਕਾ ਦੇ ਕੰਮ ਮੋਬਾਈਲ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਕਹਿ ਕੇ ਮੌਕੇ ਤੇ ਹੀ ਕਰਵਾਏ ਜਾਂਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਸੀਨੀਅਰ ਆਗੂ ਨਰੇਸ਼ ਕੁਮਾਰ ਬਿੱਟੂ, ਰਵੀ ਸਿੰਗਲਾ ਕਾਲਾ ਭੁੱਚੋ, ਸੀਰਾ ਮੱਲੂਆਣਾ,ਸੁੱਖੀ ਮੱਲੂਆਣਾ, ਯੋਧਾ ਮਹਿਰਾਜ ਅਤੇ ਹੋਰ ਆਪ ਆਗੂ ਹਾਜ਼ਰ ਸਨ।
#For any kind of News and advertisment contact us on 980-345-0601
1267700cookie-checkਖੇਤਾਂ ਨੂੰ ਨਹਿਰੀ ਪਾਣੀ ਯਕੀਨੀ ਬਣਾਉਣ ਲਈ ਖਾਲਿਆ ਦੀ ਬਜਾਏ ਲਈ ਪਾਈਆਂ ਜਾਣਗੀਆ ਪਾਇਪ ਲਾਈਨਾਂ : ਵਿਧਾਇਕ ਬਲਕਾਰ ਸਿੱਧੂ