December 31, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ,(ਪ੍ਰਦੀਪ ਸ਼ਰਮਾ) : ਕੋਵਿਡ ਕਾਰਨ ਵਾਰ ਵਾਰ ਪਿੱਛੇ ਪੈਂਦੀ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਦੇ ਅੱਜ ਪਹਿਲੇ ਦਿਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਵੇਖਣ ਯੋਗ ਸੀ।ਬੱਚੇ ਵਿਸ਼ੇਸ਼ ਤੌਰ ਤੇ ਲੜਕੀਆਂ ਮਾਪਿਆਂ ਨਾਲ ਪ੍ਰੀਖਿਆ ਕੇਂਦਰਾਂ ਤੇ ਪਹੁੰਚ ਰਹੀਆਂ ਸੀ।ਪਰਬੰਧਕਾਂ ਨੂੰ ਤੌਖਲਾ ਸੀ ਕਿ ਕੋਵਿਡ ਕਾਰਨ ਲੇਟ ਹੋਈ ਪ੍ਰੀਖਿਆ ਵਿਚ ਵਿਦਿਆਰਥੀਆਂ ਦੀ ਗਿਣਤੀ ਰਜਿਸਟਰੇਸ਼ਨ ਨਾਲੋਂ ਕਾਫੀ ਘਟੇਗੀ।ਪਰ ਬੱਚਿਆਂ ਦੀ ਹਾਜਰੀ ਨੇ ਇਹ ਤੌਖਲੇ ਧੁੰਦਲੇ ਪਾ ਦਿੱਤੇ।ਸਬੰਧਤ ਸਕੂਲਾਂ ਦੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ ਪ੍ਰੀਖਿਆ ਸਮੇਂ ਸਿਰ ਸ਼ੁਰੂ ਹੋਈ ਤੇ ਸਮੇਂ ਤੇ ਹੀ ਸੰਪਨ ਹੋਈ।
ਰਾਮਪੁਰਾਫੂਲ ਇਕਾਈ ਵਲੋਂ ਸਹਿਯੋਗੀ, ਰਿਟਾਇਰਡ ਅਧਿਆਪਕਾਂ,ਮੈਡਕਲ ਪਰੈਕਟੀਸ਼ਨਰਾਂ ਤੇ ਹੋਰ ਸਹਿਯੋਗੀ ਸਾਥੀਆਂ ਦੇ ਮਿਲਵਰਤਨ ਸਦਕਾ ਪ੍ਰੀਖਿਆ ਸਫਲਤਾਪੂਰਵਕ ਲਈ ਗਈ। ਰਾਮਪੁਰਾਫੂਲ ਇਕਾਈ ਦੇ ਲੱਗਭਗ 699 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।ਕਲ 25/7/ 22 ਸੋਮਵਾਰ ਵੀ ਰਹਿੰਦੇ ਵਿਦਿਆਰਥੀਆਂ ਦੀ ਪ੍ਰੀਖਿਆ ਉਹਨਾ ਦੇ ਸਬੰਧਤ ਸਕੂਲਾਂ ਚ ਲਈ ਜਾਵੇਗੀ।ਇਸ ਦੇਪੂਰੇ ਪ੍ਰਬੰਧ ਇਕਾਈ ਆਗੂਆਂ ਨੇ ਕਰ ਲਏ ਹਨ। ਇਹ ਸੂਚਨਾ ਮਾਸਟਰ ਸੁਰਿੰਦਰ ਰਾਮਪੁਰਾਫੂਲ ਇਕਾਈ ਪ੍ਰੈੱਸ ਮੁਖੀ ਨੇ ਪ੍ਰੈਸ ਦੇ ਨਾਲ ਸਾਂਝੀ ਕੀਤੀ।
#For any kind of News and advertisment contact us on 980-345-0601 
123860cookie-checkਤਰਕ ਚੇਤਨਾ ਪ੍ਰੀਖਿਆ ਪ੍ਰਤੀ ਬੱਚਿਆਂ ਚ ਦਿਸਿਆ ਬੜਾ ਉਤਸ਼ਾਹ
error: Content is protected !!