December 18, 2024

Loading

ਚੜ੍ਹਤ ਪੰਜਾਬ ਦੀ
ਭਗਤਾ ਭਾਈ ਕਾ,23 ਮਈ (ਪ੍ਰਦੀਪ ਸ਼ਰਮਾ) :ਇਥੋਂ ਨੇੜਲੇ ਪਿੰਡ ਆਦਮਪੁਰਾ ਦੇ ਇੱਕ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਬੂਟਾ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਉਹ ਹਰ ਸਾਲ ਠੇਕੇ’ਤੇ ਅਧਾਰਿਤ ਖੇਤੀ ਕਰਦੇ ਆ ਰਹੇ ਸਨ, ਪਰ ਇਸ ਵਾਰ ਫਸਲ ਦਾ ਝਾੜ ਘੱਟ ਨਿਕਲਣ ਕਾਰਨ ਕਰਜ਼ੇ ਤੋਂ ਤੰਗ ਆ ਕੇ ਮੇਰੇ ਪਿਤਾ ਵੱਲੋਂ ਸਪਰੇ ਪੀ ਕੇ ਖੁਦਖੁਸ਼ੀ ਕਰ ਲਈ ਗਈ।
ਉਧਰ ਦੂਜੇ ਪਾਸੇ ਸੰਬੰਧਤ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ’ਤੇ 174 ਆਈ ਪੀ ਸੀ ਦੀ ਧਾਰਾ ਤਹਿਤ ਕਾਰਵਾਈ ਕੀਤੀ ਗਈ ਹੈ।
 #For any kind of News and advertisement contact us on   980-345-0601
119180cookie-checkਕਰਜ਼ ਦੇ ਦੈਂਤ ਨੇ ਨਿਗਲੀ ਇਕ ਹੋਰ ਜ਼ਿੰਦਗੀ, ਕਿਸਾਨ ਵੱਲੋਂ ਜਹਿਰੀਲੀ ਦਵਾਈ ਪੀਕੇ ਕੀਤੀ ਗਈ ਖ਼ੁਦਖੁਸ਼ੀ
error: Content is protected !!