December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 31 ਮਾਰਚ(ਪ੍ਰਦੀਪ ਸ਼ਰਮਾ) : ਖੱਤਰੀ ਸਭਾ ਰਾਮਪੁਰਾ ਫੂਲ ਵੱਲੋਂ ਸਭਾ ਦੇ ਸਰਪ੍ਰਸਤ ਰਾਜ ਕੁਮਾਰ ਗਾਂਧੀ ਦੀ ਅਗਵਾਈ ਵਿੱਚ ਸਥਾਨਕ ਪੂਨਰਜੋਤੀ ਆਈ ਹਸਪਤਾਲ ਵਿਖੇ ਨੰਨ੍ਹੀ ਬੱਚੀ ਤਮੰਨਾ ਪੁੱਤਰੀ ਮੰਨਕੂ ਮਹਿਤਾ ਦੇ ਜਨਮਦਿਨ ਦੀ ਖੁਸ਼ੀ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਭਾ ਦੇ ਸੀਨੀਅਰ ਕਮੇਟੀ ਮੈਂਬਰ ਹਰਬੰਸ ਲਾਲ ਜੇਠੀ ਨੇ ਰੀਬਨ ਕੱਟਕੇ ਕੀਤਾ।
ਕੈਂਪ ਦੌਰਾਨ 30 ਯੂਨਿਟ ਖ਼ੂਨਦਾਨ ਕਰਵਾਇਆ ਗਿਆ
ਕੈਂਪ ਦੌਰਾਨ ਸਿਹਤ ਵਿਭਾਗ ਰਾਮਪੁਰਾ ਦੀ ਟੀਮ ਨੇ 30 ਯੂਨਿਟ ਖ਼ੂਨ ਇਕੱਤਰ ਕੀਤਾ। ਕੈਂਪ ਦੇ ਅੰਤ ਵਿੱਚ ਖੱਤਰੀ ਸਭਾ ਵੱਲੋਂ ਮੁੱਖ ਮਹਿਮਾਨ ਸਮੇਤ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਰਜਨੀਸ਼ ਕਰਕਰਾ, ਸਕੱਤਰ ਸੁਰਿੰਦਰ ਧੀਰ, ਪੀ ਆਰ ਓ ਨਰੇਸ਼ ਤਾਂਗੜੀ, ਆਰ ਐਸ ਜੇਠੀ, ਦੀਪਕ ਗਾਂਧੀ, ਰਾਜੇਸ਼ ਜੇਠੀ, ਪਵਨ ਮਹਿਤਾ, ਇਸੂ ਜੇਠੀ, ਲਖਵਿੰਦਰ ਧੀਰ, ਵਿੱਕੀ ਜੇਠੀ, ਰਾਜੇਸ਼ ਵਰਮਾ, ਬਲਦੇਵ ਰਾਜ, ਪ੍ਰੀਤਮ ਆਰਟਿਸਟ, ਮਨੋਹਰ ਸਿੰਘ, ਸੁਰਿੰਦਰ ਗਰਗ, ਅਨਿਕੇਤ ਕਰਕਰਾ ਆਦਿ ਸ਼ਾਮਲ ਸਨ।
112420cookie-checkਖੂਨਦਾਨ ਕੈਂਪ ਲਗਾ ਮਨਾਇਆ ਨੰਨੀ ਬੱਚੀ ਤਮੰਨਾ ਦਾ ਜਨਮਦਿਨ
error: Content is protected !!