May 4, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਤੇ ਭਗਵਾਨ ਭੋਲੇ ਨਾਥ ਨੂੰ ਅਰਪਿਤ ਕਰਨ ਲਈ ਹਰਿਦੁਆਰ ਅਤੇ ਹੋਰ ਸਥਾਨਾਂ ਤੋਂ ਆਪਣੀ ਕਾਵਿ ਵਿੱਚ ਗੰਗਾਜਲ ਲੈ ਕੇ ਆਏ ਕਾਂਵੜੀਆਂ ਵੱਲੋਂ ਮੰਗਲਵਾਰ ਸਵੇਰੇ ਸਥਾਨਕ ਸ਼ਹਿਰ ਵਿਚ ਨਗਰ ਫੇਰੀ ਕੱਢੀ ਗਈ। ਮੋਢਿਆਂ ਤੇ ਕਾਵੜ ਚੁੱਕ ਕੇ ਸੈਂਕੜੇ ਕਾਂਵੜੀਏ ਸ਼ਹਿਰ ਦੇ ਬਾਜ਼ਾਰਾਂ ਵਿੱਚੋ ਲੰਘੇ ਤਾਂ ਪੂਰਾ ਸ਼ਹਿਰ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਨਗਰ ਫੇਰੀ ਨੈਸ਼ਨਲ ਹਾਈਵੇਅ ਸਥਿਤ ਪੀ.ਵੀ ਕੋਲਡ ਸਟੋਰ ਤੇ ਬਣੇ ਕਾਵੜ ਸ਼ਿਵਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਸਥਾਨਕ ਮੇਨ ਚੌਂਕ ਤੇ ਪਹੁੰਚ ਕੇ ਸਮਾਪਤ ਹੋਈ। ਇਸ ਦੇ ਬਾਅਦ ਕਾਂਵੜੀਆਂ ਵੱਲੋਂ ਸਬੰਧਿਤ ਮੰਦਿਰਾਂ ਵਿੱਚ ਪਹੁੰਚ ਕੇ ਭਗਵਾਨ ਭੋਲੇਨਾਥ ਨੂੰ ਜਲ ਚੜ੍ਹਾਇਆ ਗਿਆ। ਉੱਥੇ ਨਗਰ ਫੇਰੀ ਦੇ ਦੌਰਾਨ ਪੂਰੇ ਰਸਤੇ ਸ਼ਹਿਰ ਵਾਸੀਆਂ ਵੱਲੋਂ ਕਾਂਵੜੀਆਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਜਗ੍ਹਾ ਜਗ੍ਹਾ ਸਵਾਗਤੀ ਗੇਟਾ ਤੋ ਇਲਾਵਾ ਭੰਡਾਰੇ ਲਗਾਏ ਗਏ।
ਇਸ ਮੌਕੇ ਸਮੂਹ ਕਾਂਵਡ਼ ਸੰਘ ਰਾਮਪੁਰਾ ਫੂਲ ਦੇ ਪ੍ਰਧਾਨ ਨੀਰਜ ਚੌਧਰੀ, ਲਵਲੀ ਗੋਇਲ, ਪ੍ਰਸ਼ੋਤਮ ਦਾਸ, ਮਨੀਸ਼ ਗੋਇਲ, ਮੋਨੂੰ, ਕੇਵਲ ਕ੍ਰਿਸ਼ਨ ਹੈਪੀ ਬੁਗਰ, ਦੁਸ਼ਯੰਤ ਗੁਪਤਾ, ਰਵੀ ਸਨੌਰੀਆ, ਸੋਹਣ ਸਿੰਗਲਾ, ਬਲਵਿੰਦਰ ਰੁਦਰ, ਟੀਟੂ ਰਾਈਆ, ਮਨਦੀਪ ਗਰਗ, ਸੋਮਨਾਥ ਸਿੰਗਲਾ, ਡੀ.ਕੇ.ਜੈਨ, ਵਿਨੋਦ, ਬਬਲੂ, ਲਖਵਿੰਦਰ ਲੱਭੂ, ਯੁਵਰਾਜ ਸ਼ਰਮਾ, ਚਰਨੀ ਬਾਬਾ, ਸੰਜੇ ਮੰਗਲਾ, ਅਰੁਣ ਗੋਇਲ, ਮੱਖਣ ਬੱਲੋਂ, ਵਿਕਾਸ ਗੁਪਤਾ, ਨਰੇਸ਼ ਗਰਗ, ਯਾਦਵਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਕਾਂਵੜੀਏ ਹਾਜ਼ਰ ਸਨ।
108540cookie-checkਸਮੂਹ ਕਾਂਵਡ਼ ਸੰਘ ਰਾਮਪੁਰਾ ਫੂਲ ਦੀ ਅਗਵਾਈ ਵਿੱਚ ਕਾਂਵੜੀਆਂ ਨੇ ਕੱਢੀ ਨਗਰ ਫੇਰੀ
error: Content is protected !!