ਚੜ੍ਹਤ ਪੰਜਾਬ ਦੀ
ਫੂਲ,8 ਫਰਵਰੀ (ਪ੍ਰਦੀਪ ਸ਼ਰਮਾ): ਹਲਕਾ ਰਾਮਪੁਰਾ ਫੂਲ ਵਿੱਚ ਅੱਜ ਕਾਂਗਰਸ ਨੂੰ ਵੱਡਾ ਸਿਆਸੀ ਝਟਕਾ ਲੱਗਿਆ । ਢਪਾਲੀ ਦੇ ਟਕਸਾਲੀ ਕਾਂਗਰਸੀ ਤੇ ਸਾਬਕਾ ਸਰਪੰਚ ਉੱਤਮ ਸਿੰਘ ਅਨੇਕਾਂ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਸਾਬਕਾ ਸਰਪੰਚ ਉੱਤਮ ਸਿੰਘ , ਰਾਜਵਿੰਦਰ ਸਿੰਘ ਅਤੇ ਮਹਿਰਾਜ ਤੋਂ ਸ਼ਮਿੰਦਰ ਸਿੰਘ ਤੋਂ ਇਲਾਵਾ ਇਕ ਵੱਖਰੇ ਸਮਾਗਮ ਵਿੱਚ ਢਪਾਲੀ ਦੇ ਅਵਤਾਰ ਸਿੰਘ ਗੁਰਮੇਲ ਸਿੰਘ ਜਗਸੀਰ ਸਿੰਘ ਸੁਖਵਿੰਦਰ ਸਿੰਘ ਭੁਪਿੰਦਰ ਕੌਰ ਤੇਜਵਿੰਦਰ ਕੌਰ ਹਰਪਾਲ ਕੌਰ ਸੰਸਾਰੀ ਸਿੰਘ ਭੰਡਾਰੀ ਸਿੰਘ ਲਖਵੀਰ ਸਿੰਘ ਬੰਟੀ ਸਿੰਘ ਭੁਪਿੰਦਰ ਕੌਰ ਸਵਰਨ ਕੌਰ ਆਦਿ ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ । ਮਲੂਕਾ ਨੇ ਕਿਹਾ ਕਿ ਉੱਤਮ ਸਿੰਘ ਇਕ ਮਿਹਨਤੀ ਤੇ ਇਮਾਨਦਾਰ ਆਗੂ ਹਨ ,ਜਿਨ੍ਹਾਂ ਵੱਲੋਂ ਪਿੰਡ ਦੇ ਵਿਕਾਸ ਦੇ ਮੁੱਦੇ ਤੇ ਹੀ ਅਕਾਲੀ ਬਸਪਾ ਗੱਠਜੋੜ ਨੂੰ ਸਮਰਥਨ ਦਿੱਤਾ ਗਿਆ ਹੈ ।
ਕਾਂਗਰਸ ਸਿਆਸੀ ਅੰਤ ਵੱਲ ਵਧ ਰਹੀ ਹੈ : ਗੁਰਪ੍ਰੀਤ ਮਲੂਕਾ
ਮਲੂਕਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਲੋਕ ਸਿਕੰਦਰ ਸਿੰਘ ਮਲੂਕਾ ਦੇ ਸਮਰਥਨ ਵਿੱਚ ਆ ਰਹੇ ਹਨ । ਲੋਕਾਂ ਦੀਆਂ ਉਮੀਦਾਂ ਤੇ ਖ਼ਰਾ ਨਾ ਉਤਰਨ ਕਾਰਨ ਹੀ ਲੋਕ ਕਾਂਗਰਸ ਤੋਂ ਕਿਨਾਰਾ ਕਰ ਰਹੇ ਹਨ । ਮਲੂਕਾ ਨੇ ਦਾਅਵਾ ਕੀਤਾ ਕਿ ਕਾਂਗਰਸ ਦਿਨੋਂ ਦਿਨ ਸਿਆਸੀ ਅੰਤ ਵੱਲ ਵਧ ਰਹੀ ਹੈ । ਮਲੂਕਾ ਨੇ ਇਨ੍ਹਾਂ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਲੇ ਸੰਦੀਪ ਸਿੰਘ ਮਹਿਰਾਜ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਜਸਕਰਨ ਸਿੰਘ ਹੈਪੀ, ਗੁਰਮੇਲ ਸਿੰਘ ਸਰੂਪ ਸਿੰਘ ਭੋਲਾ ਸਿੰਘ,ਜੱਸਾ ਨੰਬਰਦਾਰ, ਸੰਦੀਪ ਸਿੰਘ, ਹਰਦੇਵ ਸਿੰਘ ਮੈਂਬਰ, ਮੀਤਾ, ਇੰਦਰਪ੍ਰੀਤ ਸਿੰਘ, ਜਗਸੀਰ ਦਾਸ ,ਕੁਲਦੀਪ ਸਿੰਘ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ ਸੀ ।
1049500cookie-checkਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਲ