ਚੜ੍ਹਤ ਪੰਜਾਬ ਦੀ
ਭਗਤਾ ਭਾਈਕਾ 6 ਫਰਵਰੀ (ਪ੍ਰਦੀਪ ਸ਼ਰਮਾ) : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਅਤੀ ਕਰੀਬੀ ਸਾਥੀ ਭਾਰਤ ਭੂਸਣ ਜਿੰਦਰ (ਭਾਈਰੂਪਾ) ਸੀਨੀਅਰ ਅਕਾਲੀ ਆਗੂ ਸੁਖਚੈਨ ਚੰਦ ਮੁੰਦਰੀ ਦੀ ਪ੍ਰੇਰਨਾ ਸਦਕਾ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੀ ਹਾਜਰੀ ਵਿਚ ਅਕਾਲੀ ਦਲ ’ਚ ਸਾਮਿਲ ਹੋ ਗਏ ਹਨ। ਹਲਕੇ ਵਿਚ ਇਸ ਨੂੰ ਕਾਂਗਰਸ ਲਈ ਵੱਡਾ ਸਿਆਸੀ ਝਟਕਾ ਸਮਝਿਆ ਜਾਂ ਰਿਹਾ ਹੈ।
ਜਿੰਦਲ ਅਕਾਲੀ ਦਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਐਲਾਨੇ
ਇਸ ਮੌਕੇ ਮਲੂਕਾ ਜਿੰਦਲ ਦਾ ਸਵਾਗਤ ਕਰਦਿਆ ਉਨ੍ਹਾ ਨੂੰ ਦਲ ਵਿਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੰਦੇ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਬਠਿੰਡਾ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।ਇਸ ਸਮੇਂ ਜਿੰਦਲ ਨੇ ਭਰੋਸ਼ਾ ਦਿੱਤਾ ਕਿ ਉਹ ਦਲ ਦੀ ਮਜਬੂਤੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।
ਇਸ ਨਿਯੁਕਤੀ ’ਤੇ ਜੱਥੇਦਾਰ ਸਤਨਾਮ ਸਿੰਘ ਭਾਈਰੂਪਾ, ਗੁਰਮੇਲ ਸਿੰਘ ਗੇਲੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਾਈਰੂਪਾ, ਸੁਰਜੀਤ ਸਿੰਘ ਭਾਈਰੂਪਾ, ਲਖਵੀਰ ਸਿੰਘ ਲੱਖੀ, ਜਗਤਾਰ ਸਿੰਘ ਜਵੰਧਾ, ਬਲਜਿੰਦਰ ਸਿੰਘ ਬਗੀਚਾ, ਡਾ. ਦਰਸਨ ਸਿੰਘ ਭਾਈਰੂਪਾ, ਪ੍ਰੀਤਮਹਿੰਦਰ ਸਿੰਘ ਢਿਪਾਲੀ, ਰਾਕੇਸ ਕੁਮਾਰ ਗੋਇਲ, ਸੁਖਚੈਨ ਚੰਦ ਮੁੰਦਰੀ, ਗਗਨਦੀਪ ਸਿੰਗਲਾ ਮੀਤ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ, ਜਗਮੋਹਨ ਲਾਲ ਭਗਤਾ, ਹਰਵਿੰਦਰ ਸਿੰਘ ਡੀਸੀ, ਸੁਖਜਿੰਦਰ ਸਿੰਘ ਖਾਨਦਾਨ, ਸਤਵਿੰਦਰਪਾਲ ਸਿੰਘ ਪਿੰਦਰ, ਹਰਦੇਵ ਸਿੰਘ ਗੋਗੀ, ਗੁਲਾਬ ਚੰਦ ਸਿੰਗਲਾ ਨੇ ਭਾਰਤ ਭੂਸਣ ਜਿੰਦਲ ਨੂੰ ਵਧਾਈ ਦਿੰਦੇ ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਦਾ ਧੰਨਵਾਦ ਕੀਤਾ।
1043900cookie-checkਕਾਂਗੜ ਦੇ ਕਰੀਬੀ ਸਾਥੀ ਭੂਸਣ ਜਿੰਦਲ ਅਕਾਲੀ ਦਲ ’ਚ ਸਾਮਿਲ