November 25, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਰਵੀ ਵਰਮਾ ):ਲੁਧਿਆਣਾ ਦੇ ਇੱਕ ਕਲੋਨਾਈਜ਼ਰ ਪਾਸੋਂ ਠੱਗੀ ਦੇ ਸ਼ਿਕਾਰ ਹੋਏ ਇਕ   ਵਿਅਕਤੀ ਨੂੰ ਪੁਲੀਸ ਇਨਕੁਆਰੀ ਤੋਂ ਇਨਸਾਫ ਮਿਲ ਗਿਆ ਹੈ ਜਾਣਕਾਰੀ ਦਿੰਦਿਆਂ ਕੁਲਦੀਪ ਸ਼ਰਮਾ ਨੇ ਦੱਸਿਆ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਇਕ ਪ੍ਰਸਿੱਧ   ਕਾਲੋਨਾਈਜ਼ਰ ਵੱਲੋਂ ਇੱਕ ਕਲੋਨੀ ਕੱਟੀ ਗਈ ਸੀ ਜਿਸ ਕਾਲੋਨੀ ਵਿਚ ਕਲੋਨਾਈਜ਼ਰ ਅਤੇ ਉਸ ਦੇ ਹਿੱਸੇਦਾਰਾਂ ਵੱਲੋਂ ਪ੍ਰੌਪਰਟੀ ਦੇ ਨਾਂ ਤੇ  ਉਸ ਨਾਲ ਮੋਟੀ ਠੱਗੀ ਮਾਰੀ ਗਈ ਸੀ ਜਿਸ ਤਹਿਤ 13 ਮਈ 2021 ਨੂੰ ਮੈਂ ਥਾਣਾ ਫੋਕਲ ਪੁਆਇੰਟ ਵਿਖੇ ਕਲੋਨਾਈਜ਼ਰ ਅਤੇ ਉਸ ਦੇ ਹਿੱਸੇਦਾਰਾਂ ਦੇ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰਵਾਇਆ ਸੀ ਪਰ ਉਕਤ ਕਲੋਨਾਈਜ਼ਰ ਇਸ ਗੱਲ ਤੋਂ ਮੁੱਕਰ ਰਿਹਾ ਸੀ ਕਿ ਮੈਂ ਇਸ ਵਿਅਕਤੀ ਨੂੰ ਜਾਣਦਾ ਹੀ ਨਹੀਂ ਇਸ ਵਿਅਕਤੀ ਨੇ ਮੇਰੇ ਉੱਪਰ ਝੂਠੀ ਐਫਆਈਆਰ ਦਰਜ ਕਰਵਾਈ ਹੈ ਜਿਸ ਦੀ ਇਨਕੁਆਰੀ ਮੈਂ ਕਮਿਸ਼ਨਰ ਸਾਹਿਬ ਪਾਸ ਲਗਾ ਦਿੱਤੀ ਹੈ ਮੈਨੂੰ ਪੁਲੀਸ ਤੇ ਪੂਰਾ ਭਰੋਸਾ ਹੈ ਪੁਲੀਸ ਦੀ ਜਾਂਚ ਟੀਮ ਹੀ ਹੁਣ ਫ਼ੈਸਲਾ ਕਰੇਗੀ
ਕੁਲਦੀਪ ਸ਼ਰਮਾ ਨੇ ਅੱਗੇ ਦੱਸਿਆ ਕਿ ਉਕਤ ਕਲੋਨਾਈਜ਼ਰ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਕਿਹਾ ਸੀ ਕਿ ਅਗਰ ਕੋਈ ਸਾਬਤ ਕਰ ਦੇਵੇ ਕੇ ਮੈਂ ਕੁਲਦੀਪ ਸ਼ਰਮਾ ਨੂੰ ਜਾਣਦਾ ਹਾਂ ਜਾਂ ਕੁਲਦੀਪ ਸ਼ਰਮਾ ਨਾਲ ਮੇਰਾ ਕੋਈ ਲੈਣ ਦੇਣ ਹੈ ਤੇ ਮੈਂ ਉਸ ਨੂੰ ਉਚਿਤ ਇਨਾਮ ਵੀ ਦੇਵਾਂਗਾ ਅੱਜ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਮੈਂ ਪੁਲੀਸ ਇਨਕੁਆਰੀ ਤੋਂ ਬਹੁਤ ਖੁਸ਼ ਹਾਂ ਪੁਲੀਸ ਦੀ ਜਾਂਚ ਟੀਮ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਅਤੇ ਵਿਰੋਧੀ ਧਿਰ ਨੂੰ ਗ਼ਲਤ ਸਾਬਤ ਕਰ ਦਿੱਤਾ ਹੈ
ਉਨ੍ਹਾਂ ਕਿਹਾ ਕਿ ਮੈਨੂੰ ਕਾਫੀ ਲੰਬੇ ਸਮੇਂ ਤੋਂ ਬਾਅਦ ਪੁਲੀਸ ਦੇ ਇਮਾਨਦਾਰ ਉੱਚ ਅਧਿਕਾਰੀਆਂ ਵੱਲੋਂ ਇਨਕੁਆਰੀ ਕਰਨ ਤੋਂ ਬਾਅਦ ਇਨਸਾਫ ਮਿਲਿਆ ਹੈ ਕੁਲਦੀਪ ਸ਼ਰਮਾ ਨੇ ਕਿਹਾ ਕਿ ਮੈਂ ਅਜਿਹੇ ਪੁਲੀਸ ਅਫ਼ਸਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ  ਜਦੋਂ ਇਸ ਸਾਰੇ ਮਾਮਲੇ ਬਾਰੇ ਉਕਤ   ਕਲੋਨਾਈਜ਼ਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਇਸ ਬਾਰੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ

 

101110cookie-checkਠੱਗੀ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਮਿਲਿਆ ਇਨਸਾਫ਼  ਪੁਲਿਸ ਨੇ ਕੀਤੀ ਨਿਰਪੱਖ ਜਾਂਚ-ਕੁਲਦੀਪ ਸ਼ਰਮਾ 
error: Content is protected !!