December 23, 2024

Loading

ਚੜ੍ਹਤ ਪੰਜਾਬ ਦੀ
ਭਾਈਰੂਪਾ, 11 ਫਰਵਰੀ (ਪ੍ਰਦੀਪ ਸ਼ਰਮਾ) :ਹਲਕਾ ਰਾਮਪੁਰਾ ਫੂਲ ਤੋਂ  ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਉਸ ਮੌਕੇ ਭਰਵਾਂ ਹੁੰਗਾਰਾ ਮਿਲਿਆ ਜਦ ਭਾਈਰੂਪਾ ਵਿੱਚ ਹੋਏ ਵੱਖ ਵੱਖ ਸਮਾਗਮਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਤਕਰੀਬਨ 70 ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ  ਦੀ ਅਗਵਾਈ ਵਿੱਚ ਅਕਾਲੀ ਦਲ ਦੇ ਕਾਫ਼ਲੇ ਵਿੱਚ ਸ਼ਾਮਲ ਹੋਣ ਵਾਲੇ ਸਿਕੰਦਰ ਸਿੰਘ ਜਰਨੈਲ ਸਿੰਘ ਕਰਨੈਲ ਸਿੰਘ ਸੱਤੂ ਜੀਤ ਗੁਰਸੇਵਕ ਗੁਰਪ੍ਰੀਤ ਸੇਵਕ ਬਲਵੀਰ ਮੀਤਾ ਖੇਤਾ ਮਹਿੰਦਰ  ਸੁੱਖਾ ਸਿੰਘ ਜੰਟਾ ਸਿੰਘ ਅਵਤਾਰ ਸਿੰਘ ਅੰਮ੍ਰਿਤਪਾਲ ਸਿੰਘ ਗੋਰੀ ਸਿੰਘ ਚਰਨਜੀਤ ਸਿੰਘ ਬਲਵੀਰ ਸਿੰਘ ਨਵਜੋਤ ਸਿੰਘ ਗੁਰਮੇਲ  ਸਿੰਘ ਹਰਮਨ ਸਿੰਘ ਗੁਰਪ੍ਰੀਤ ਸਿੰਘ ਬਿੰਦਰ ਸਿੰਘ  ਸੁਖਪ੍ਰੀਤ ਕੌਰ ਸੰਦੀਪ ਕੌਰ ਬੇਅੰਤ ਕੌਰ ਜਸਪਾਲ ਕੌਰ ਸੁਖਦੀਪ ਕੌਰ ਮਨਦੀਪ ਕੌਰ ਜਸਪਾਲ ਕੌਰ ਸੁਖਜੀਤ ਕੌਰ ਨਰਿੰਦਰ ਕੌਰ ਅਮਰਜੀਤ ਕੌਰ ਕਮਲਜੀਤ ਕੌਰ ਜਸਬੀਰ ਕੌਰ ਮੱਖਣ ਸਿੰਘ  ਸਨੀ ਸਿੰਘ ਨੈਬੀ ਸਿੱਧੂ ਕੁਲਦੀਪ ਸਿੰਘ ਹੈਪੀ ਸਿੰਘ ਸ਼ਿੰਦਰਪਾਲ ਸ਼ਰਮਾ ਲਵਪ੍ਰੀਤ ਜਗਜੀਵਨ ਸਿੰਘ ਪ੍ਰੀਤਮ ਸਿੰਘ ਰਘਵੀਰ ਸਿੰਘ ਬੱਬੂ ਭਾਈਕੇ  ਦੀ ਭਾਈਕਾ ਬਲੌਰ ਸਿੰਘ ਗੋਬਿੰਦ ਸਿੰਘ ਪ੍ਰਵਚਨ ਸਿੰਘ ਹਰਪ੍ਰੀਤ ਸਿੰਘ ਸਮੇਤ ਤਕਰੀਬਨ 70 ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਮਲੂਕਾ ਨੇ ਜੀ ਆਇਆਂ ਕਿਹਾ ।
ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਕਾਲੀ ਬਸਪਾ ਗੱਠਜੋਡ਼ ਦੀ  ਸਰਕਾਰ ਬਣਾਉਣੀ ਜ਼ਰੂਰੀ    =ਗੁਰਪ੍ਰੀਤ ਮਲੂਕਾ 
ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੱਸ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਏਅਰਪੋਰਟ ਚਾਰ ਤੇ ਛੇ ਮਾਰਗੀ ਸੜਕਾਂ ਸਰਪਲੱਸ ਬਿਜਲੀ ਉਤਪਾਦਨ ਰਾਹੀਂ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਸਨ ।ਕਾਂਗਰਸ ਸਰਕਾਰ ਅਕਾਲੀ ਦਲ ਵੱਲੋਂ  ਵਿਕਸਤ ਕੀਤੇ ਗਏ ਢਾਂਚੇ ਨੂੰ ਅੱਗੇ ਵਧਾਉਣ ਵਿਚ ਨਾਕਾਮ ਰਹੀ ।ਸੂਬੇ ਵਿੱਚ ਤਰੱਕੀ ਤੇ ਖੁਸ਼ਹਾਲੀ ਲਈ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ ।
ਇਸ ਮੌਕੇ ਜਥੇਦਾਰ ਸਤਨਾਮ ਸਿੰਘ ਭਾਈ ਰੂਪਾ, ਲਖਵੀਰ ਸਿੰਘ ਲੱਖੀ ਜਵੰਦਾ, ਗੁਰਮੇਲ ਸਿੰਘ ਮੇਲੀ ਬਲਜਿੰਦਰ ਸਿੰਘ ਬਗੀਚਾ, ਗੁਰਨੈਬ ਸਿੰਘ ਨੈਬੀ, ਕੌਰ ਸਿੰਘ ਜਵੰਧਾ ਸੁਰਜੀਤ ਸਿੰਘ ਕੁਲਦੀਪ ਸਿੰਘ ਚੇਲਾ, ਭਾਈ ਹਰਵਿੰਦਰ ਸਿੰਘ ਡੀ ਸੀ, ਕੁਲਵੰਤ ਸਿੰਘ ਭਾਈਕਾ, ਮਹਿਲਾ ਸਿੰਘ ਜਵੰਦਾ, ਜਸਵੰਤ ਸਿੰਘ ਭਾਈ ਰੂਪਾ,ਪੂਰਨ ਸਿੰਘ ਐਮ ਸੀ ਮੀਤ ਪ੍ਰਧਾਨ ਭਾਰਤ ਭੂਸ਼ਨ ਜਿੰਦਲ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ ਸੀ ।
105980cookie-checkਭਾਈਰੂਪਾ ਦੇ 70 ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ
error: Content is protected !!