ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 30 ਨਵੰਬਰ (ਪ੍ਰਦੀਪ ਸ਼ਰਮਾ):ਸਥਾਨਕ ਸਿਵਲ ਹਸਪਤਾਲ ਵਿੱਚੋਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਕਈ ਵ੍ਹੀਲਚੇਅਰਾਂ ਤੇ ਸਟ੍ਰੈਚਰ ਵੀ ਗਾਇਬ ਹਨ। ਹੈਰਾਨੀ ਦੀ ਗੱਲ ਹੈ ਕਿ ਸਿਵਲ ਹਸਪਤਾਲ ਵਿੱਚ ਥਾਂ-ਥਾਂ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਚੋਰਾਂ ਦੀਆਂ ਤਸਵੀਰਾਂ ਇੱਕ ਵੀ ਕੈਮਰੇ ਵਿੱਚ ਕੈਦ ਨਹੀਂ ਹੋਈਆਂ।
ਨੋਡਲ ਅਫ਼ਸਰ ਡਾ: ਸਵੀਟੀ ਤੇ ਡਾ: ਗੁਰਿੰਦਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਅਲੱਗ-ਅਲੱਗ ਥਾਵਾਂ ‘ਤੇ ਅੱਗ ਬੁਝਾਉਣ ਵਾਲੇ 14 ਸਿਲੰਡਰ ਲੱਗੇ ਹੋਏ ਸਨ। ਨਵੰਬਰ ਦੇ ਪਹਿਲੇ ਹਫਤੇ ਜਦੋਂ ਉਹ ਹਾਜ਼ਰੀ ਰਜਿਸਟਰ ਤੇ ਹਸਤਾਖਰ ਕਰ ਕਿ ਆ ਰਹੇ ਸਨ ਤਾਂ ਉਨ੍ਹਾਂ ਦੀ ਨਿਗਾਹ ਐਸ.ਐਮ.ਓ ਦਫ਼ਤਰ ਨਜ਼ਦੀਕ ਲੱਗੇ ਸਿਲੰਡਰ ਵੱਲ ਗਈ ਜੋ ਆਪਣੀ ਜਗ੍ਹਾ ਤੋਂ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਹਸਪਤਾਲ ਵਿੱਚ ਲੱਗੇ ਸਿਲੰਡਰਾਂ ਦੀ ਜਾਂਚ ਕੀਤੀ ਤੇ 7 ਅੱਗ ਬੁਝਾਉਣ ਵਾਲੇ ਸਿਲੰਡਰ ਗਾਇਬ ਪਾਏ ਗਏ।ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟੋਰ ਰੂਮ ਵਗੈਰਾ ਵਿੱਚ ਦੇਖਣ ਤੋਂ ਬਾਅਦ ਜਦੋਂ ਸਿਲੰਡਰ ਨਹੀਂ ਮਿਲੇ ਤਾਂ ਹਸਪਤਾਲ ਵਿੱਚੋਂ ਅੱਗ ਬੁਝਾਉਣ ਵਾਲੇ ਸਿਲੰਡਰ ਚੋਰੀ ਹੋਣ ਦੀ ਰਿਪੋਰਟ ਥਾਣਾ ਸਿਟੀ ਰਾਮਪੁਰਾ ਵਿੱਚ ਦਰਜ ਕਰਵਾਈ ਗਈ।
ਇਸ ਸਬੰਧੀ ਐਸ.ਐਮ.ਓ. ਡਾ: ਹਰਿੰਦਰ ਪਾਲ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਵਿੱਚ ਖਰਾਬੀ ਹੋਣ ਕਾਰਨ ਚੋਰਾਂ ਦੀਆਂ ਤਸਵੀਰਾਂ ਕੈਦ ਨਹੀਂ ਹੋ ਸਕੀਆਂ।ਇਸ ਸਬੰਧੀ ਜਦੋਂ ਥਾਣਾ ਸਿਟੀ ਰਾਮਪੁਰਾ ਮੁਖੀ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੇ ਜਾਂਚ ਕੀਤੀ ਜਾ ਰਹੀ ਹੈ।
#For any kind of News and advertisment contact us on 9803 -45 -0601
#Kindly LIke,Share & Subscribe our News Portal: http://charhatpunjabdi.com
1348310cookie-checkਸਿਵਲ ਹਸਪਤਾਲ ਵਿੱਚੋਂ ਅੱਗ ਬੁਝਾਉਣ ਵਾਲੇ 7 ਸਿਲੰਡਰ ਹੋਏ ਚੋਰੀ ,ਸਟ੍ਰੈਚਰ ਤੇ ਵੀਲ ਚੇਅਰਾਂ ਵੀ ਗਾਇਬ