ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ,(ਕੁਲਵਿੰਦਰ ਕੜਵਲ) : ਸੰਤ ਨਿਰੰਕਾਰੀ ਚੇਰੀਟੇਬਲ ਫਾਉਂਡੇਸ਼ਨ ਵਲੋਂ ਮਿਸ਼ਨ ਸੰਚਾਲਕ ਬਾਬਾ ਹਰਦੇਵ ਜੀ ਦੇ ਮੋਟੋ ‘ਖੂਨ ਨਾਲੀਆਂ ਵਿਚ ਨਹੀਂ, ਨਾੜੀਆਂ ਵਿਚ ਵਹਿਣਾ ਚਾਹੀਦਾ’ ਦੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਸਤਿਸੰਗ ਭਵਨ ਵਿਖੇ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਦੁਆਰਾ ਕੀਤਾ ਗਿਆ।
ਸਿਵਲ ਬਲੱਡ ਬੈਂਕ ਮਾਨਸਾ ਦੀ ਟੀਮ ਨੇ ਬਲੱਡ ਟਰਾਂਸਫਿਊਜਨ ਅਫ਼ਸਰ ਡਾ. ਸ਼ਾਇਨਾ ਦੀ ਅਗਵਾਈ ਹੇਠ ਪਹੁੰਚ ਕੇ ਸਵੈ-ਇੱਛਕ ਖੂਨਦਾਨੀਆਂ ਤੋਂ 66 ਯੂਨਿਟ ਇੱਕਤਰ ਕੀਤੇ। ਕੈਂਪ ਦੌਰਾਨ ਮਹਿਲਾਵਾਂ ਨੇ ਵੀ ਭਾਰੀ ਗਿਣਤੀ ਵਿੱਚ ਖੂਨਦਾਨ ਕਰਨ ਵਿਚ ਰੁਚੀ ਵਿਖਾਈ।
ਇਸ ਮੌਕੇ ਖੇਤਰੀਆ ਸੰਚਾਲਕ ਰਾਮ ਕ੍ਰਿਸ਼ਨ ਸੰਮੀ, ਮਾਨਸਾ ਸੰਯੋਜਕ ਦਲੀਪ ਕੁਮਾਰ ਰਵੀ, ਬਰਾਂਚ ਮੁਖੀ ਹਰਜੀਤ ਪਾਲ ਸਿੰਘ, ਤਰਸੇਮ ਚੰਦ ਭੋਲੀ, ਸਮਾਜ ਸੇਵੀ ਮੁਨੀਸ਼ ਗਰਗ, ਬਿੱਕਰਜੀਤ ਸਾਧੂਵਾਲਾ, ਕੁਲਦੀਪ ਸੇਠੀ, ਹਰਬੰਸ ਸਿੰਘ, ਲਖਵਿੰਦਰ ਲੱਕੀ, ਜਸਮੇਰ ਭੱਟੀ, ਜਗਮੀਤ ਸਿੰਘ, ਸੁਖਜੀਵਨ ਸਿੰਘ, ਸਤਪਾਲ ਸਿੰਘ ਮਾਨਸਾ, ਸੁਖਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਭਾਨ ਚੰਦ ਗਰਗ, ਮੇਜਰ ਸਿੰਘ, ਸੁਰੇਸ਼ ਜਟਾਣਾਂ ਆਦਿ ਹਾਜ਼ਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1413510cookie-checkਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਕੈਂਪ ‘ਚ 66 ਖੂਨਦਾਨੀ ਪਹੁੰਚੇ