November 15, 2024

Loading

ਚੜ੍ਹਤ ਪੰਜਾਬ ਦੀ:

ਬਠਿੰਡਾ, ਅਗਸਤ 30 ( ਪ੍ਰਦੀਪ ਸ਼ਰਮਾ ) ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਫ਼ਸਲੀ ਵਿਭਿੰਨਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅਤੇ ਕਿਸਾਨੀ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ ਮਾਨਸਾ ਵਿਖੇ ਪੰਜ ਦਿਨਾਂ ਦਾ ਕਿੱਤਾ ਮੁਖੀ ਸਿਖਲਾਈ ਕੈਂਪ ਅਯੋਜਿਤ ਕੀਤਾ ਗਿਆ । ਇਹ ਕਿੱਤਾ ਮੁਖੀ ਸਿਖਲਾਈ ਕੋਰਸ ਬਾਗਬਾਨੀ ਫ਼ਸਲਾਂ ਫੁੱਲਾਂ ਅਤੇ ਸਬਜੀਆਂ ਦੀ ਪਨੀਰੀ ਤਿਆਰ ਕਰਨ ਤੇ ਕੇਂਦਰਿਤ ਸੀ । ਇਸ ਕੋਰਸ ਵਿਚ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 30 ਕਿਸਾਨਾਂ ਨੇ ਹਿੱਸਾ ਲਿਆ।

ਡਾਕਟਰ ਗੁਰਦੀਪ ਸਿੰਘ (ਡਿਪਟੀ ਡਰੈਕਟਰ ਟ੍ਰੇਨਿੰਗ) ਕ੍ਰਿਸ਼ੀ ਵਿਗਿਆਨ ਮਾਨਸਾ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਨੂੰ ਸੰਬੋਧਨ ਕਰਦਿਆਂ ਡਾਕਟਰ ਭੱਲਣ ਸਿੰਘ ਸੇਖੋਂ (ਸਹਾਇਕ ਪ੍ਰੋਫੈਸਰ ਸਬਜੀ ਵਿਗਿਆਨ) ਨੇ ਪਨੀਰੀ ਤਿਆਰ ਕਰਨ ਦੀ ਮਹੱਤਤਾ ਅਤੇ ਮੁੱਢਲੇ ਸਿਧਾਂਤਾਂ ਤੇ ਚਾਨਣਾ ਪਾਇਆ । ਫ਼ਲ ਵਿਗਿਆਨ ਦੇ ਮਾਹਿਰ ਡਾਕਟਰ ਕਿਰਨਦੀਪ ਕੌਰ ਕੰਗ ਅਤੇ ਡਾਕਟਰ ਮੋਨਿਕਾ ਗੁਪਤਾ ਨੇ ਫਲਾਂ ਦੀ ਪੌਦ ਤਿਆਰ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾਕਟਰ ਅਮਰਜੀਤ ਸਿੰਘ ਸੰਧੂ (ਸਬਜ਼ੀ ਵਿਗਿਆਨ ) ਨੇ ਸਬਜ਼ੀ ਦੀ ਪੌਦ ਤਿਆਰ ਕਰਨ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਬੜੇ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ । ਡਾਕਟਰ ਪ੍ਰਿਤਪਾਲ ਸਿੰਘ (ਭੂਮੀ ਵਿਗਿਆਨ) ਨੇ ਮਿੱਟੀ ਅਤੇ ਪਾਣੀ ਦੀ ਪਰਖ ਸਬੰਧੀ ਜਾਣਕਾਰੀ ਦਿੱਤੀ।

ਡਾਕਟਰ ਰਣਜੀਤ ਸਿੰਘ, ਡਾਕਟਰ ਚੇਤਕ ਬਿਸ਼ਨੋਈ, ਡਾਕਟਰ ਨਵੀਂਨ ਗਰਗ ਨੇ ਆਪੋ-ਆਪਣੇ ਵਿਸ਼ਿਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਆਏ ਕਿਸਾਨਾਂ ਨੂੰ ਅਗਾਹ ਵਧੂ ਕਿਸਾਨ ਮਨਦੀਪ ਸਿੰਘ ਘਰਾਂਗਣਾ , ਦੀਦਾਰ ਮਾਨ , ਅਸ਼ੋਕ ਸਪੋਲੀਆ ਅਤੇ ਨਿਰਭੈ ਸਿੰਘ ਖ਼ਾਲਸਾ ਨੇ ਵੀ ਆਪਣੇ ਤਜ਼ਰਬਿਆਂ ਤੋਂ ਜਾਣੂ ਕਰਵਾਇਆ । ਇਸ ਸਿਖਲਾਈ ਕੈਂਪ ਵਿੱਚ ਲਗਾਤਾਰ ਪ੍ਰੈਕਟੀਕਲ ਕਰਵਾਏ ਗਏ ਜਿਸ ਵਿਚ ਬੈਡ ਤਿਆਰ ਕਰਨਾ, ਪਿਉਂਦ ਕਰਨਾ, ਪਲੱਗ ਟਰੇਅ ਵਿਚ ਪੌਦ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਸਿਖਲਾਈ ਕੈਂਪ ਦੇ ਅਖੀਰਲੇ ਦਿਨ ਸਾਰੇ ਕਿਸਾਨਾਂ ਨੂੰ ਖੇਤੀ ਖੋਜ ਕੇਂਦਰ ਬਠਿੰਡਾ ਦਾ ਦੌਰਾ ਕਰਵਾਇਆ ਗਿਆ

81250cookie-checkਬਾਗਬਾਨੀ ਫਸਲਾਂ ਅਤੇ ਸਬਜੀਆਂ ਦੀ ਪਨੀਰੀ ਸਬੰਧੀ ਸਿਖਲਾਈ ਕੋਰਸ ਕਰਵਾਇਆ
error: Content is protected !!