April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 23 ਜਨਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲੱਗਿਆ । ਉਕਤ ਪਾਰਟੀਆਂ ਨਾਲ ਸਬੰਧਤ ਤਕਰੀਬਨ 45 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਵੱਖ ਵੱਖ ਸਮਾਗਮਾਂ ਦੌਰਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ  ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ  ਹਰਨੇਕ ਸਿੰਘ ਵਿਕਟਾ, ਮਨਪ੍ਰੀਤ ਸਿੰਘ, ਮਨੀ ਸਸਤਾ, ਕਾਲਾ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ, ਜੈਪਾਲ, ਸੁਖਜੀਤ ਸੋਨੀ ,ਜਗਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਕੌਰ ,ਹਰਜਿੰਦਰ ਕੌਰ,ਗੁਰਮੀਤ ਸਿੰਘ,ਨਿੱਕਾ ਸਿੰਘ, ਭੀਮ ਸਿੰਘ, ਚਰਨਾ   ,ਲਵਪ੍ਰੀਤ ਸਿੰਘ ,ਪ੍ਰਕਾਸ਼ ਸਿੰਘ,  ਬਾਬਾ ਦਰਸ਼ਨ ਸਿੰਘ, ਕੁਲਵੰਤ ਕੌਰ ,ਗੁਰਵਿੰਦਰ ਸਿੰਘ, ਜੀਵਨ ਸਿੰਘ , ਪਰਮਜੀਤ ਕੌਰ ਅਤੇ ਗੁਰਦੀਪ ਕੌਰ ਸਮੇਤ  ਤਕਰੀਬਨ 45 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ  ਲੋਕਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ ।
ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋਡ਼ ਦੀ ਸਰਕਾਰ ਬਣਨ ਤੇ  ਰੁਜ਼ਗਾਰ ਸਿੱਖਿਆ ਅਤੇ ਸਿਹਤ ਸਾਡਾ ਮੁੱਖ ਏਜੰਡਾ ਹੋਵੇਗਾ  ਨੌਜਵਾਨ ਵਰਗ ਨੂੰ ਰੁਜ਼ਗਾਰ ਦੇਣ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾਣਗੇ । ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਲਈ ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇਗਾ।ਇਸ ਮੌਕੇ ਜਥੇਦਾਰ ਭਰਪੂਰ ਸਿੰਘ ,ਗੁਰਸੇਵਕ ਸਿੰਘ ਧਾਲੀਵਾਲ, ਸੁਰਮੁਖ ਸਿੰਘ ਸੇਲਬਰਾਹ ਮੀਤ ਪ੍ਰਧਾਨ ਕਿਸਾਨ ਵਿੰਗ ਲੱਖੋਵਾਲ,  ਮਲਕੀਤ  ਸਿੰਘ, ਤਜਿੰਦਰ ਸਿੰਘ, ਹਰਬੰਸ ਸਿੰਘ ਸੋਹੀ,ਬਲਕਰਨ ਜਟਾਣਾ, ਕਰਮ ਸਿੰਘ ਰਾਜਗਡ਼੍ਹ ,ਅਵਤਾਰ ਸਿੱਧੂ, ਗੁਰਮੀਤ  ਜਟਾਣਾ, ਤਾਰੀ ਜਟਾਣਾ, ਸ਼ਿੰਦਰਪਾਲ ਸ਼ਰਮਾ, ਸੁਰਿੰਦਰ ਧਾਲੀਵਾਲ ,ਮਨਹੀਰ ਗੋਸ਼ਾ , ਸਤਨਾਮ ਜਿਗਰੀ ਅਤੇ ਨੋਨੀ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।
101600cookie-checkਫੂਲ ਦੇ 45 ਪਰਿਵਾਰਾਂ ਵੱਲੋਂ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਨ   ਰੁਜ਼ਗਾਰ, ਸਿੱਖਿਆ ਅਤੇ ਸਿਹਤ  ਹੋਵੇਗਾ ਮੁੱਖ ਏਜੰਡਾ : ਗੁਰਪ੍ਰੀਤ ਮਲੂਕਾ  
error: Content is protected !!