ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 19 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਉਸ ਮੌਕੇ ਵੱਡਾ ਝਟਕਾ ਲੱਗਿਆ ਜਦ ਰਾਈਆ ਦੇ ਚਾਰ ਦਰਜਨ ਪਰਿਵਾਰਾਂ ਨੇ ਪੰਜੇ ਤੇ ਝਾੜੂ ਨੂੰ ਅਲਵਿਦਾ ਕਹਿ ਕੇ ਅਕਾਲੀਆਂ ਦੀ ਤੱਕੜੀ ਫੜ ਲਈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਕਾਲਾ ਸਿੰਘ, ਜੰਟਾ ਸਿੰਘ, ਬਿੰਦਰ ਸਿੰਘ, ਸੁਖਦੇਵ ਸਿੰਘ ਪੱਪਾ ਸਿੰਘ, ਚਰਨ ਸਿੰਘ, ਪੱਪੂ ਸਿੰਘ, ਸੁਦਾਗਰ ਸਿੰਘ, ਨਾਜਰ ਸਿੰਘ, ਕੌਰਾ ਸਿੰਘ, ਬਸੰਤ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਕਾਲਾ ਸਿੰਘ, ਗੁਰਜੰਟ ਸਿੰਘ, ਕੁਲਵੀਰ ਸਿੰਘ, ਜ਼ੋਰਾ ਸਿੰਘ, ਸੋਮਾ ਸਿੰਘ, ਸੁਖਦੇਵ ਸਿੰਘ, ਸਿਕੰਦਰ ਸਿੰਘ, ਮੇਜਰ ਸਿੰਘ, ਰੂਪ ਸਿੰਘ, ਦੇਵ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ, ਬੀਰਾ ਸਿੰਘ, ਬਾਦਲ ਸਿੰਘ, ਸੁਰਜੀਤ ਸਿੰਘ, ਦਰਬਾਰ ਸਿੰਘ, ਗੋਰਾ ਸਿੰਘ, ਰੂਪ ਸਿੰਘ, ਭੋਲਾ ਸਿੰਘ, ਬਲਵੀਰ ਸਿੰਘ, ਧਰਮਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਜਾ ਸਿੰਘ, ਗੁਰਤੇਜ ਸਿੰਘ, ਰਣਜੀਤ ਸਿੰਘ, ਰੂਪ ਸਿੰਘ, ਬਲਕਾਰ ਸਿੰਘ, ਮਲਕੀਤ ਕੌਰ, ਸੀਤਾ ਕੌਰ, ਜਸਵੀਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਮਾਇਆ, ਦੇਵੀ ਦਿਆਲ ਕੌਰ ਸਮੇਤ ਤਕਰੀਬਨ 4 ਦਰਜਨ ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਪਾਰਟੀ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਸੂਬੇ ਦਾ ਭਵਿੱਖ ਅਕਾਲੀ ਬਸਪਾ ਗੱਠਜੋੜ ਦੇ ਹੱਥਾਂ ਚ ਹੀ ਸੁਰੱਖਿਅਤ- ਮਲੂਕਾ
ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਅਤੇ ਵਿਸ਼ੇਸ਼ ਤੌਰ ਤੇ ਦਲਿਤ ਵਰਗ ਨੂੰ ਸਹੂਲਤਾਂ ਦੇਣ ਲਈ ਲੋਕ ਭਲਾਈ ਸਕੀਮਾਂ ਆਰੰਭ ਕੀਤੀਆਂ। ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਕਾਂਗਰਸ ਨੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬੰਦ ਕਰ ਦਿੱਤੀਆਂ। ਮਲੂਕਾ ਨੇ ਕਿਹਾ ਕਿ ਸੂਬੇ ਦੇ ਹਿੱਤ ਅਕਾਲੀ ਬਸਪਾ ਗੱਠਜੋਡ਼ ਦੇ ਹੱਥਾਂ ਵਿਚ ਹੀ ਸੁਰੱਖਿਅਤ ਹਨ। ਇਸ ਮੌਕੇ ਗੁਰਚਰਨ ਸਿੰਘ ਸਰਪੰਚ ਹਰਚਰਨ ਸਿੰਘ ਨਾਮਧਾਰੀ ਅਜੀਤ ਸਿੰਘ ਚੂੰਗ ਬਲਵੀਰ ਪੰਚ, ਬਾਗ ਅਲੀ, ਕ੍ਰਿਸ਼ਨ ਦਾਸ, ਬੂਟਾ ਸਿੰਘ, ਕੁਲਵੰਤ ਸਿੰਘ, ਜੀਤ ਸਰਪੰਚ, ਬਹਾਦਰ ਸਿੰਘ, ਜਗਜੀਤ ਸਿੰਘ, ਲਾਡੀ ਢਿੱਲੋਂ, ਜਗਸੀਰ ਸਿੰਘ ਆਦਿ ਅਤੇ ਸਮੂਹ ਜਥੇਬੰਦੀ ਹਾਜ਼ਰ ਸੀ ।
1011400cookie-checkਰਾਈਆ ਦੇ 4 ਦਰਜਨ ਪਰਿਵਾਰਾਂ ਨੇ ਪੰਜਾ ਤੇ ਝਾੜੂ ਛੱਡ ਤੱਕੜੀ ਫੜੀ