ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 15 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਥਾਨਕ ਪ੍ਰਸਿੱਧ ਮੰਦਿਰ ਵਿਖੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਕੋਵਿਡ ਵੈਕਸੀਨੇਸਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐਸ.ਐਮ.ਓ. ਡਾ. ਅੰਜੂ ਕਾਂਸਲ ਨੇ ਕੀਤ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵੈਕਸੀਨੇਸਨ ਬਿਨਾਂ ਕਿਸੇ ਡਰ ਦੇ ਕਰਵਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਣਕਾਰੀ ਦਿੱਤੀ। ਮੰਦਿਰ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਕੱਟੂਬਾਲੀਆ ਨੇ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਨਿਯਮਾਂ ਦੇ ਪਾਲਣ ਕਰਨ ਦੀ ਅਪੀਲ ਕੀਤੀ।
ਇਸ ਮੌਕੇ 360 ਵਿਅਕਤੀਆਂ ਦੇ ਕੋਰੋਨਾ ਦੀ ਵੈਕਸੀਨ ਲਗਾਈ ਗਈ। ਪ੍ਰੈਸ ਸਕੱਤਰ ਮੋਹਿਤ ਭੰਡਾਰੀ ਨੇ ਦੱਸਿਆ ਕਿ 23 ਫਰਵਰੀ ਨੂੰ ਵੈਕਸੀਨੇਸਨ ਕੈਂਪ ਲਗਾਇਆ ਜਾਵੇਗਾ ਜਿਸ ਦਾ ਸਾਰਾ ਖਰਚ ਸ੍ਰੀ ਵਿਨੈ ਕੁਮਾਰ ਜੀ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਖੂਨਦਾਨ ਕੈਂਪ ਜਲਦੀ ਲਗਾਇਆ ਜਾ ਰਿਹਾ ਹੈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਅਜੈ ਜਿੰਦਲ, ਰਮੇਸ ਕੱਟੂਬਾਲੀਆਂ ਮੇਸੀ, ਧੀਰਜ ਗਰਗ ਰਿੰਪੀ, ਪੰਕਜ ਕੁਮਾਰ, ਨਹਿਰੂ ਲਾਲ, ਵਿਨੈ ਕੁਮਾਰ, ਦਿਨੇਸ ਕੁਮਾਰ ਜ਼ੋਨੀ, ਭਗਵਾਨ ਦਾਸ ਬੋਨੀ, ਸਤੀਸ ਕੁਮਾਰ, ਸਮਾਜ ਸੇਵੀ ਮਿਲਵਰਤਨ ਭੰਡਾਰੀ,ਰਮੇਸ ਸਰਮਾ, ਰਜੇਸ ਕੁਮਾਰ, ਪੰਡਿਤ ਸੁਭਾਸ ਚੰਦਰ, ਸੇਵਾਦਾਰ ਬਾਦਲ ਆਦਿ ਦਾ ਯੋਗਦਾਨ ਰਿਹਾ। ਮੰਦਿਰ ਕਮੇਟੀ ਵੱਲੋਂ ਡਾ. ਅੰਜੂ ਕਾਂਸਲ ਨੂੰ ਸਨਮਾਨਿਤ ਕੀਤਾ ਗਿਆ।
1000000cookie-checkਬਾਲਾ ਜੀ ਮੰਦਿਰ ਵਿਖੇ 360 ਵਿਅਕਤੀਆਂ ਨੂੰ ਲਗਾਈ ਕੋਰੋਨਾ ਵੈਕਸੀਨ