ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 10 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ਤੇ ਅਧਾਰਿਤ ਰਾਮਲੀਲਾ ਦਾ ਮੰਚਨ ਨਵ ਭਾਰਤ ਕਲਾ ਮੰਚ ਵੱਲੋ ਸਥਾਨਕ ਗੀਤਾ ਭਵਨ ਵਿਖੇ ਕੀਤਾ ਜਾ ਰਿਹਾ ਹੈ ਜਿਸ ਦੇ ਦੂਜੇ ਦਿਨ ਦਾ ਉਦਘਾਟਨ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਗੁਰਪ੍ਰੀਤ ਮਲੂਕਾ ਨੇ ਰਿਬਨ ਕੱਟ ਕੇ ਕੀਤਾ। ਗੀਤਾ ਭਵਨ ਕਮੇਟੀ, ਸਿਟੀ ਵੈਲਫੇਅਰ ਕਲੱਬ ਅਤੇ ਗੁਰਤੇਜ਼ ਸਿੰਘ ਬਰਾੜ ਨੇ ਵਿਸ਼ੇਸ ਮਹਿਮਾਨ ਵੱਜੋ ਸ਼ਿਰਕਤ ਕੀਤੀ।
ਰਾਮਲੀਲਾ ਦੇ ਦੂਜੇ ਦਿਨ ਰਾਵਣ ਦਰਬਾਰ, ਰਾਵਣ ਬੇਦਵਤੀ ਸੰਵਾਂਦ, ਸਰਵਨ ਦਹਿਨ, ਰਾਮ ਜਨਮ ਅਤੇ ਕੱਵਾਲਾ ਨੇ ਦਰਸ਼ਕਾਂ ਦਾ ਮਨ ਮੋਹਿਆ। ਇੱਕ ਪਾਸੇ ਜਿਥੇ ਸਰਵਨ ਦਹਿਨ ਦੇ ਸ਼ੀਨ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ ਉਥੇ ਹੀ ਰਾਮ ਜਨਮ ਦਰਬਾਰ ਵਿੱਚ ਕੱਵਾਲਾ ਵੱਲੋ ਦਰਸ਼ਕਾਂ ਦਾ ਮੰਨੋਰ਼ਜ਼ਨ ਕੀਤਾ ਗਿਆ ਜਿਸ ਵਿੱਚ ਰਾਜਾ ਦਸ਼ਰਥ ਦੀ ਭੂਮਿਕਾ ਸੁਰਿੰਦਰ ਧੀਰ, ਮੰਤਰੀ ਰਾਕੇਸ਼ ਗੋਇਲ, ਰਾਵਣ ਸੁਨੀਲ ਦਹੀਆ ਤੇ ਸਰਵਨ ਰਾਮਵੀਰ ਸਾਕਿਆਂ, ਕੱਵਾਲ ਬਸੰਤ ਕੁਮਾਰ, ਕੁਲਦੀਪ ਹੰਸਪਾਲ, ਸੁਭਾਸ਼ ਪੇਂਟਰ ਨੇ ਨਿਭਾਈ ਜਦਕਿ ਸਰਵਨ ਦੇ ਪਿਤਾ ਦੀ ਭੂਮਿਕਾ ਸੁਖਮੰਦਰ ਕਲਸੀ ਨੇ ਨਿਭਾਈ।
ਮੁੱਖ ਮਹਿਮਾਨ ਗੁਰਪ੍ਰੀਤ ਮਲੂਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅਛਾਈ ਤੇ ਬੁਰਾਈ ਵਿੱਚ ਫਰਕ ਸਮਝਣਾ ਚਾਹੀਦਾ ਹੈ ਤੇ ਹਰ ਉਸ ਵਿਅਕਤੀ ਨੂੰ ਚਾਹੇ ਉਹ ਸਰਕਾਰੀ ਕਰਮਚਾਰੀ ਹੈ, ਲੀਡਰ ਹੋਵੇ ਉਸ ਨੂੰ ਲੋਕਾਂ ਦੇ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਰਾਮਲੀਲਾ ਦੌਰਾਨ ਮੁੱਖ ਮਹਿਮਾਨ ਗੁਰਪ੍ਰੀਤ ਮਲੂਕਾ ਸਮੇਤ ਵੱਖ-ਵੱਖ ਸਖ਼ਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ਼ ਸੰਚਾਲਨ ਦੀ ਭੂਮਿਕਾ ਅਜੀਤ ਅਗਰਵਾਲ ਨੇ ਨਿਭਾਈ। ਇਸ ਮੌਕੇ ਸੱਤਪਾਲ ਗਰਗ, ਗੁਰਤੇਜ਼ ਸ਼ਰਮਾ, ਸੁਰਿੰਦਰ ਜੋੜਾ, ਹੈਪੀ ਬਾਂਸਲ, ਨਰੇਸ਼ ਸੀ.ਏ, ਰੋਕੀ ਸਿੰਘ, ਮਨੋਹਰ ਸਿੰਘ, ਨਰੇਸ਼ ਤਾਂਗੜੀ, ਆਸੂ ਕੁਮਾਰ, ਸੁਰਿੰਦਰ ਮਹਿਰਾਜ਼, ਕਾਲੀ ਗਰਗ ਆਦਿ ਸਾਮਲ ਸਨ।
860300cookie-checkਰਾਮਲੀਲਾ ਦੇ ਦੂਜੇ ਦਿਨ ਦਾ ਉਦਘਾਟਨ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਗੁਰਪ੍ਰੀਤ ਮਲੂਕਾ ਨੇ ਕੀਤਾ