December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 24 ਜਨਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਜਦ ਕੁੱਕੂ ਖ਼ਾਨ ਅਤੇ ਉਕਤ ਪਾਰਟੀਆਂ ਨਾਲ ਸੰਬੰਧਤ 25 ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ । ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਅਤੇ ਰੌਕੀ ਸਿੰਘ ਮੀਡੀਆ ਇੰਚਾਰਜ ਦੀ ਪ੍ਰੇਰਨਾ ਸਦਕਾ ਕੁੱਕੂ ਖ਼ਾਨ  ਤੋਂ ਇਲਾਵਾ ਮੁਹੰਮਦ ਦਾਨਿਸ਼ ,ਜਗਦੀਸ਼ ਕੁਮਾਰ, ਅਸਲਮ ਪਰਵੇਜ, ਪਰਸ਼ੋਤਮ, ਮਹਿੰਦਰ ਸਿੰਘ ,ਅਮਰਜੀਤ ਸਿੰਘ , ਸੀਤਾ ਰਾਮ, ਜੰਟਾ ਖ਼ਾਨ, ਅਕਰਮ ਖਾਨ,   ਮਿੰਦੀਂ ਖ਼ਾਨ ,ਰਿੰਪੀ ਖਾਨ, ਬਲਬੀਰ ਸਿੰਘ, ਗੁਰਬਚਨ ਸਿੰਘ, ਹਰਬੰਸ ਸਿੰਘ, ਆਕਾਸ਼ਦੀਪ ਸਿੰਘ,  ਕੁਲਵੰਤ ਕੌਰ ਗਿੱਲ ਸਮੇਤ ਕੁੱਲ 25 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਿਹਾ ।
ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ   ਨੇ ਲੋਕਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਵਫਾ ਨਹੀਂ ਕੀਤਾ । ਸੂਬੇ ਦਾ ਕਿਸਾਨ ਅਤੇ ਨੌਜਵਾਨ ਵਰਗ  ਸਰਕਾਰ ਦੀ ਵਾਅਦਾ ਖਿਲਾਫੀ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ । ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿੱਚ ਨੀਲੇ ਕਾਰਡ ਕੱਟ ਕੇ ਦਲਿਤ ਵਰਗ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਵੀ ਵਾਂਝਾ ਕੀਤਾ ਗਿਆ ।
ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ : ਗੁਰਪ੍ਰੀਤ ਮਲੂਕਾ
ਮਲੂਕਾ ਨੇ ਦਾਅਵਾ ਕੀਤਾ ਕਿ ਅਕਾਲੀ ਬਸਪਾ ਗੱਠਜੋੜ ਵੱਡੀ ਜਿੱਤ ਪ੍ਰਾਪਤ ਕਰੇਗਾ ਅਤੇ ਸੂਬੇ ਵਿੱਚ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ।ਇਸ ਮੌਕੇ  ਬਾਂਗਾ ਖ਼ਾਨ , ਸੱਤਪਾਲ ਗਰਗ ਸਰਕਲ ਪ੍ਰਧਾਨ, ਗੋਗੀ ਬਰਾੜ , ਬੰਟੂ ਢਿੱਲੋਂ ਨੰਬਰਦਾਰ  ,ਪ੍ਰਦੀਪ ਗਰਗ  ਪ੍ਰਿੰਸ ਸ਼ਰਮਾ  ਤੋਂ ਇਲਾਵਾ ਅਕਾਲੀ ਦਲ ਅਤੇ ਬਸਪਾ ਦੇ ਵਰਕਰ ਹਾਜ਼ਰ ਸਨ । ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ ।
101760cookie-checkਕੱਕੂ ਖਾਨ ਸਮੇਤ 25  ਪਰਿਵਾਰਾਂ ਵੱਲੋਂ ਅਕਾਲੀ ਦਲ ਚ ਸ਼ਮੂਲੀਅਤ
error: Content is protected !!