![]()

ਲੁਧਿਆਣਾ 24 ਅਗਸਤ ( ਸਤ ਪਾਲ ਸੋਨੀ ) : ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ 25 ਅਗਸਤ ਨੂੰ ਸੀ ਬੀ ਆਈ ਦੀ ਪੰਚਕੂਲਾ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਜਾਣਾ ਹੈ ਉਸ ਕਾਰਨ ਪੰਜਾਬ, ਹਰਿਆਣਾ, ਚੰਡੀਗਡ਼ ਅਤੇ ਹੋਰ ਨਾਲ ਲੱਗਦੇ ਇਲਾਕਿਆਂ ਦੇ ਹਾਲਾਤ ਬਡ਼ੇ ਸੰਵੇਦਨਸ਼ੀਲ ਬਣੇ ਹੋਏ ਹਨ ਤੇ ਲੋਕ ਸਹਿਮ ਦੇ ਮਾਹੌਲ ਵਿੱਚ ਹਨ। ਇਸ ਲਈ ਬਹੁਜਨ ਸਮਾਜ ਪਾਰਟੀ ਦੇਸ਼ ਹਿੱਤ ਲਈ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦੀ ਹੈ। ਇਨਾਂ ਸਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਸਥਾਨਕ ਸ੍ਰੀ ਗੁਰੂ ਰਵਿਦਾਸ ਮੰਦਰ ਬਸਤੀ ਯੋਧੇਵਾਲ ਵਿਖੇ ਕੀਤਾ ਜਿਥੇ ਉਹ ਲੁਧਿਆਣਾ ਜੋਨ ਦੀ ਸਮੀਖਿਆ ਮੀਟਿੰਗ ਕਰਨ ਪਹੁੰਚੇ ਸਨ। ਉਨਾਂ ਕਿਹਾ ਕਿ ਅਜਿਹੇ ਮੌਕਿਆਂ ਤੇ ਦੇਸ਼ ਦੇ ਲੋਕਾਂ ਨੂੰ ਅਪਣੀ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਦਾ ਸਬੂਤ ਦਿੰਦੇ ਹੋਏ ਖੁਦ ਕਿਸੇ ਵੀ ਪ੍ਰਕਾਰ ਦੀ ਮਾਡ਼ੀ ਅਫਵਾਹ ਨੂੰ ਨਾ ਤਾਂ ਫੈਲਾਉਣਾ ਚਾਹੀਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਅਜਿਹਾ ਕਰਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਹ ਦੇਸ਼ ਅਤੇ ਇਸਦੀ ਹਰ ਵਸਤੂ ਸਾਰਿਆਂ ਦੀ ਸਾਂਝੀ ਹੈ ਜਿਸ ਦਾ ਨੁਕਸਾਨ ਕਰਨ ਦਾ ਮਤਲਬ ਖੁਦ ਦਾ ਨੁਕਸਾਨ ਕਰਨਾ ਹੈ। ਉਨਾਂ ਕਿਹਾ ਕਿ ਸਾਡਾ ਦੇਸ਼ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਲਿਖੇ ਸੰਵਿਧਾਨ ਨਾਲ ਚੱਲਦਾ ਹੈ ਜੋ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਇਸ ਲਈ ਕਿਸੇ ਨੂੰ ਵੀ ਅਪਣੇ ਬੇਇਨਸਾਫੀ ਹੋਣ ਦੀ ਗੱਲ ਨਹੀ ਸੋਚਣੀ ਚਾਹੀਦੀ ਅਤੇ ਨਾ ਹੀ ਸੰਵਿਧਾਨ ਦੇ ਉਲਟ ਜਾ ਕੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਡੇਰੇ ਦੇ ਚੇਲਿਆਂ ਨੂੰ ਵੀ ਕਾਨੂੰਨ ਅਤੇ ਨਿਆ ਵਿਵਸਥਾ ਤੇ ਭਰੋਸਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਹਿੱਤ ਵਿੱਚ ਸ਼ਾਂਤੀ ਬਣਾਈ ਰੱਖੋ ਅਤੇ ਆਉਣ ਵਾਲੇ ਫੈਸਲੇ ਦਾ ਸਤਿਕਾਰ ਕਰੋ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ 18 ਜੁਲਾਈ ਨੂੰ ਬਸਪਾ ਦੀ ਮੁੱਖੀ ਭੈਣ ਕੁਮਾਰੀ ਮਾਇਆਵਤੀ ਨੂੰ ਰਾਜ ਸਭਾ ਵਿੱਚ ਬੋਲਣ ਨਹੀ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਉਨਾਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਜਿਹੇ ਵਤੀਰੇ ਤੋਂ ਪੂਰੇ ਦੇਸ਼ ਦੇ ਬਹੁਜਨਾਂ ਵਿੱਚ ਗੁੱਸੇ ਦੀ ਭਾਵਨਾ ਪੈਦਾ ਹੋ ਗਈ ਤੇ ਉਹ ਇਸ ਦੇ ਵਿਰੋਧ ਵਿੱਚ ਸਡ਼ਕਾਂ ਤੇ ਉੱਤਰ ਆਏ ਹਨ। ਉਨਾਂ ਕਿਹਾ ਕਿ ਇਸ ਦੇ ਵਿਰੋਧ ‘ਚ 28 ਸਤੰਬਰ ਨੂੰ ਲੁਧਿਆਣਾ ਜੋਨ ਵੱਲੋਂ ਸੰਗਰੂਰ ਡੀ ਸੀ ਦਫਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਅਤੇ ਬਹੁਜਨਾਂ ਦੇ ਵਿਰੋਧੀ ਹੈ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਭਾਜਪਾ ਨੂੰ ਅਜਿਹਾ ਕਰਨ ਤੋਂ ਰੋਕਣ ‘ਤੇ ਦੇਸ਼ ਨੂੰ ਧਰਮ ਨਿਰਪੱਖ ਅਖੰਡ ਭਾਰਤ ਰੱਖਣ ਲਈ ਦੇਸ਼ ਵਾਸੀਆਂ ਨੂੰ ਬਸਪਾ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜਦੋਂ ਤੱਕ ਬਸਪਾ ਹੈ ਭਾਜਪਾ ਨੂੰ ਦੇਸ਼ ਦਾ ਭਗਵਾਂਕਰਨ ਨਹੀ ਕਰਨ ਦਿੱਤਾ ਜਾਵੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਮੱਖਣ ਸਿੰਘ, ਨਿਰਮਲ ਸਿੰਘ ਸੁਮਨ, ਚਮਕੌਰ ਸਿੰਘ, ਬੀਬੀ ਰਚਨਾ ਦੇਵੀ, ਰਾਮ ਸਿੰਘ ਗੋਗੀ, ਸ਼ਹਿਰੀ ਪ੍ਰਧਾਨ ਜੀਤ ਰਾਮ ਬਸਰਾ, ਦੇਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ, ਪ੍ਰਗਣ ਬਿਲਗਾ, ਰਵੀਕਾਂਤ ਜੱਖੂ, ਸੁਰੇਸ਼ ਸੋਨੂੰ, ਮਹਿੰਦਰ ਸਿੰਘ, ਬੂਟਾ ਸਿੰਘ ਸੰਗੋਵਾਲ, ਚਰਨਜੀਤ ਸਿੰਘ, ਬੀਬੀ ਛਿੰਦਰ ਕੌਰ, ਚਰਨ ਸਿੰਘ ਲੁਹਾਰਾ, ਰਾਜਿੰਦਰ ਨਿੱਕਾ, ਵਿੱਕੀ ਕੁਮਾਰ, ਹੰਸਰਾਜ, ਨਰੇਸ਼ ਬਸਰਾ, ਸੁਖਦੇਵ ਭਟੋਏ, ਵਿੱਕੀ ਬਹਾਦਰਕੇ, ਕਮਲ ਬੋਧ, ਵਿਪਨ ਕੁਮਾਰ, ਪਵਨ ਕੁਮਾਰ, ਅਜੇ ਕੁਮਾਰ ਅਤੇ ਹੋਰ ਹਾਜਰ ਸਨ।