April 25, 2024

Loading

 

ਲੈਟਸ ਚੋਣ ਲਈ 31 ਨਾਮਜ਼ਦਗੀਆਂ, ਪੜਤਾਲ 26 ਨੂੰ

ਲੁਧਿਆਣਾ, 24 ਫਰਵਰੀ ( ਸਤ ਪਾਲ ਸੋਨੀ ) : ਮਿਤੀ 17 ਮਾਰਚ ਨੂੰ ਹੋ ਰਹੀ ਲੁਧਿਆਣਾ ਇਫਲੂਇੰਟ ਟਰੀਟਮੈਂਟ ਸੋਸਾਇਟੀ (ਲੈਟਸ) ਦੀ ਚੋਣ ਲਈ ਕੁੱਲ 31 ਨਾਮਜ਼ਦਗੀਆਂ ਆਈਆਂ ਹਨ। ਜਿਨਾਂਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਲਈ 8, ਡਾਇਰੈਕਟਰਾਂ ਲਈ 14 ਅਤੇ ਸਕੱਤਰ ਅਹੁਦੇ ਲਈ 9 ਸ਼ਾਮਿਲ ਹਨ।
ਇਸ ਚੋਣ ਵਿੱਚ ਮੁੱਢਲੇ ਮੈਂਬਰ ਬੈਲਟ ਪੇਪਰਾਂ ਰਾਹੀਂ ਅਹੁਦੇਦਾਰਾਂ ਦੀ ਚੋਣ ਕਰਨਗੇ। ਇਹ ਚੋਣ ਪ੍ਰਕਿਰਿਆ 7 ਫਰਵਰੀ ਨੂੰ ਸ਼ੁਰੂ ਹੋਈ ਸੀ।
ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ 26 ਫਰਵਰੀ ਨੂੰ ਪੜਤਾਲ ਹੋਵੇਗੀ। ਯੋਗ ਨਾਮਜ਼ਦਗੀਆਂ ਦਾ ਵੇਰਵਾ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਦਫ਼ਤਰ ਵਿਖੇ ਅਤੇ ਸੁਸਾਇਟੀ ਦੇ ਰਜਿਸਟਰਡ ਦਫ਼ਤਰਾਂ ਵਿਖੇ 27 ਫਰਵਰੀ ਨੂੰ ਡਿਸਪਲੇਅ ਕੀਤੀ ਜਾਵੇਗੀ। ਨਾਮਜ਼ਦਗੀਆਂ 5 ਅਤੇ 7 ਮਾਰਚ ਨੂੰ ਵਾਪਸ ਲਈਆਂ ਜਾ ਸਕਣਗੀਆਂ। ਵੋਟਾਂ 17 ਮਾਰਚ ਨੂੰ ਪੈਣਗੀਆਂ ਅਤੇ ਰਿਜ਼ਲਟ ਉਸੇ ਦਿਨ ਐਲਾਨ ਦਿੱਤਾ ਜਾਵੇਗਾ।

13590cookie-checkਲੈਟਸ ਚੋਣ ਲਈ 31 ਨਾਮਜ਼ਦਗੀਆਂ, ਪੜਤਾਲ 26 ਨੂੰ

Leave a Reply

Your email address will not be published. Required fields are marked *

error: Content is protected !!