ਰਾਹੁਲ ਗਾਂਧੀ ਦੇ ਪ੍ਰਧਾਨ ਬਨਣ ਦੀ ਖੁਸ਼ੀ ਵਿੱਚ ਕਾਂਗਰਸੀ ਆਗੂ ਮੰਡ ਵੱਲੋਂ ਵੰਡੇ ਲੱਡੂ

Loading

ਗਰੀਬਾਂ ਦਾ ਹਮਦਰਦ ਜਲਦ ਬਣੇਗਾ ਪ੍ਰਧਾਨ ਮੰਤਰੀ

ਲੁਧਿਆਣਾ 11 ਦਸੰਬਰ ( ਸਤ ਪਾਲ ਸੋਨੀ ) :   ਅੱਜ ਗੁਰਸਿਮਰਨ ਸਿੰਘ ਮੰਡ ਪੰਜਾਬ ਪ੍ਰਦੇਸ਼ ਕਾਂਗਰਸ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਸਥਿਤ ਵਾਰਡ ਨੰਬਰ 59 ਵਿਖੇ ਸ੍ਰੀ ਰਾਹੁਲ ਗਾਂਧੀ ਜੀ ਦੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਬਨਣ ਤੇ ਲੱਡੂ ਵੰਡਕੇ ਖੁਸ਼ੀਆਂ ਪ੍ਰਗਟ ਕੀਤੀ । ਮੰਡ ਨੇ ਕਿਹਾ ‘ਕਿ’ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਨਤਾ ਮੋਦੀ ਸਰਕਾਰ ਦਾ ਪਤਾ ਸਾਫ ਕਰ ਕਾਗਰਸ ਦੀ ਸਰਕਾਰ ਬਡ਼ੇ ਫਰਕ ਨਾਲ ਬਣਾਏਗੀ ਅਤੇ ਸਾਡੇ ਲੋਕਪ੍ਰਿਯ ਨੇਤਾ ਰਾਹੁਲ ਗਾਂਧੀ ਜੀ ਪ੍ਰਧਾਨਮੰਤਰੀ ਬਣਨਗੇ। ਮੋਦੀ ਸਰਕਾਰ ਨੇ ਗਰੀਬਾਂ ਦਾ ਖੂਨ ਚੂਸ ਲਿਆ ਹੈ, ਰਾਹੁਲ ਜੀ ਦੇ ਪ੍ਰਧਾਨ ਬਨਣ ਤੋਂ ਬਾਅਦ ਇੰਝ ਮਹਿਸੂਸ ਹੁੰਦਾ ਹੈ ਕਿ ਸ੍ਰੀ ਨਰਿੰਦਰ ਮੋਦੀ ਦੀ ਨੀਂਦ ਹਰਾਮ ਹੋਣ ਜਾ ਰਹੀ ਹੈ । ਰਾਹੁਲ ਗਾਂਧੀ ਜੀ ਤਾਂ ਗਰੀਬਾਂ ਦੇ ਹਮਦਰਦ ਹਨ । ਯਾਦ ਹੋਵੇ ਤਾਂ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਕਾਰਜਕਾਲ ਦੌਰਾਨ ਕੋਈ ਗਰੀਬ ਪਰਿਵਾਰ ਭੁੱਖਾ ਨਹੀ ਸੋਇਆ, ਪਰ ਅੱਜ ਦੇਸ਼ ਮੰਦੀ ਦੀ ਮਾਰ ਝੱਲ ਰਿਹਾ ਹੈ । ਇੰਝ ਪ੍ਰਤੀਤ ਹੁੰਦਾ ਹੈ ਕਿ ਕਦੇ ਨੌਟਬੰਦੀ ਤਾਂ ਕਦੇ ਜੀਐਸਟੀ ਲਗਾਕੇ ਭਾਰਤ ਦੀ ਭੋਲੀ ਭਾਲੀ ਜਨਤਾ ਨੂੰ ਮਾਰਨ ਦਾ ਪ੍ਰਣ ਲਿਆ ਹੋਇਆ ਹੈ ।
ਇਸ ਮੌਕੇ ਹਾਜ਼ਰ ਹੋਰਨਾਂ ਤੋਂ ਇਲਾਵਾ ਭਵਜੋਤ ਸਿੰਘ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਸੋਸ਼ਲ ਮੀਡੀਆ ਸੈਲ, ਸਮਾਜ ਸੇਵੀ ਮਨਜੀਤ ਸਿੰਘ ਭੁੱਟਾ, ਮਨਿੰਦਰ ਸਿੰਘ ਥਿੰਦ, ਗੁਰਦੇਵ ਸਿੰਘ ਰਿਟਾਇਰਡ ਸੂਬੇਦਾਰ,ਪਵਨ ਕੁਮਾਰ ਧਵਨ*ਕਾਲਾ*,ਹਰਵਿੰਦਰ ਸਿੰਘ ਰਿਟਾਇਰਡ ਅਕਾਊਂਟ ਅਫਸਰ ਬਿਜਲੀ ਬੋਰਡ,ਸੰਤੋਸ਼ ਕੁਮਾਰ, ਬਾਬਾ ਉਜਾਗਰ ਸਿੰਘ,ਕੇਪੀ ਐਸ ਗੰਭੀਰ, ਦਵਿੰਦਰ ਸਿੰਘ ਬਿੱਲਾ, ਗੁਰਚਰਨ ਸਿੰਘ ਯੂਕੇ, ਮੁਹੰਮਦ ਰਫੀ, ਡੀਲਰ ਰਿਸ਼ੀ ਪਾਲ,ਰੋਸ਼ਨ ਸਲੂਜਾ,  ਗਿਆਨੀ ਸੁਖਦੇਵ ਸਿੰਘ, ਜਤਿੰਦਰ ਗੰਭੀਰ,ਪਵਨ ਕੁਮਾਰ ਧਵਨ, ਹਰਦੀਪ ਸਿੰਘ, ਬਲਕਾਰ ਸਿੰਘ, ਸੰਤੋਸ਼ ਕੁਮਾਰ, ਭੋਲਾ ਸਿੰਘ, ਅਭਿਸ਼ੇਕ ਧਵਨ,  ਗੁਰਮੀਤ ਸਿੰਘ ਲਲਤੋਂ, ਰਛਪਾਲ ਸਿੰਘ ਮੋਹੀ, ਟੀਟੂ ਕਾਲੀਆ, ਰਮੇਸ਼ ਕੁਮਾਰ ਕੁਲਦੀਪ ਸਿੰਘ,ਨਰੇਸ਼ ਕੁਮਾਰ, ਸੂਰਜ ਕੁਮਾਰ, ਸਿਵਮ ਸੋਨੀ, ਗੋਪਾਲ ਟੇਲਰ, ਰਣਜੀਤ ਸਿੰਘ ਦੂਲੋਂ, ਮਨਦੀਪ ਸਿੰਘ ਦੂਲੋਂ, ਮੁਣਾ ਦਰਜੀ, ਜਸਵੀਰ ਸਿੰਘ,  ਰਾਹੁਲ ਦ੍ਰਾਵਿਡ਼,  ਹਰੀ ਚੰਦ ਠੇਕੇਦਾਰ ਆਦਿ ਹਾਜ਼ਰ ਸਨ।

9530cookie-checkਰਾਹੁਲ ਗਾਂਧੀ ਦੇ ਪ੍ਰਧਾਨ ਬਨਣ ਦੀ ਖੁਸ਼ੀ ਵਿੱਚ ਕਾਂਗਰਸੀ ਆਗੂ ਮੰਡ ਵੱਲੋਂ ਵੰਡੇ ਲੱਡੂ

Leave a Reply

Your email address will not be published. Required fields are marked *

error: Content is protected !!