ਜ਼ਿਲਾ ਬਿਊਰੋ ਆਫ਼ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਲੁਧਿਆਣਾ ਵੱਲੋਂ ਵੀ 25 ਨੂੰ ਰੋਜ਼ਗਾਰ ਮੇਲਾ ਲਗਾਉਣ ਦਾ ਫੈਸਲਾ

Loading

-ਇੰਸ਼ੋਰੈਂਸ ਕੰਪਨੀਆਂ, ਬੈਂਕਾਂ ਅਤੇ ਸਨਅਤਾਂ ਤੋਂ ਨਿਯੋਜਕ ਲੈਣਗੇ ਹਿੱਸਾ, ਲੋਡ਼ਵੰਦ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਮੌਕਿਆਂ ਦੀ ਕੋਈ ਕਮੀ ਨਹੀਂ-ਡਿਪਟੀ ਕਮਿਸ਼ਨਰ

ਲੁਧਿਆਣਾ, 23 ਅਗਸਤ ( ਸਤ ਪਾਲ ਸੋਨੀ ) : ਮਿਤੀ 25 ਅਗਸਤ ਨੂੰ ਜਿੱਥੇ ਲੁਧਿਆਣਾ ਸਥਿਤ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲਡ਼ਕੇ) ਵਿਖੇ ਪੰਜਾਬ ਸਰਕਾਰ ਵੱਲੋਂ ‘ਮਹਾਂ ਰੋਜ਼ਗਾਰ ਮੇਲਾ’ ਲਗਾਇਆ ਜਾ ਰਿਹਾ ਹੈ, ਉਥੇ ਹੀ ਜ਼ਿਲਾ ਬਿਊਰੋ ਆਫ਼ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਲੁਧਿਆਣਾ ਵੱਲੋਂ ਵੀ ਰੋਜ਼ਗਾਰ ਮੇਲਾ ਲਗਾਉਣ ਦਾ ਫੈਸਲਾ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਜ਼ਿਲਾ ਬਿਊਰੋ ਆਫ਼ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਲੁਧਿਆਣਾ ਵੱਲੋਂ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਵਿੱਚ ਇੰਸ਼ੋਰੈਂਸ ਕੰਪਨੀਆਂ, ਬੈਂਕਾਂ ਅਤੇ ਸਨਅਤਾਂ ਦੇ ਨਿਯੋਜਕਾਂ ਵੱਲੋਂ ਵੱਖ-ਵੱਖ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਯੋਗ ਉਮੀਦਵਾਰਾਂ ਨੂੰ ਮੌਕੇ ‘ਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਮੇਲੇ ਦਾ ਲਾਭ ਲੈਣ ਲਈ ਉਮੀਦਵਾਰ 25 ਅਗਸਤ ਨੂੰ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲਡ਼ਕੇ) ਲੁਧਿਆਣਾ ਵਿਖੇ ਪਹੁੰਚ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਦੌਰਾਨ ਲਏ ਫੈਸਲੇ ਅਨੁਸਾਰ ਹਰੇਕ ਘਰ ਵਿੱਚ ਨੌਕਰੀ ਦੇਣ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸੇ ਤਹਿਤ ਮਿਤੀ 25 ਅਗਸਤ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲਡ਼ਕੇ) ਲੁਧਿਆਣਾ ਵਿਖੇ ਹੀ ਰਾਜ ਪੱੱਧਰੀ ‘ਮੈਗਾ ਜਾੱਬ ਫੇਅਰ’ ਲਗਾਇਆ ਜਾ ਰਿਹਾ ਹੈ। ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਸਵੇਰੇ 11.00 ਵਜੇ ਸ੍ਰ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ, ਪੰਜਾਬ ਸਰਕਾਰ ਕਰਨਗੇ। ਇਸ ਮੇਲੇ ਵਿੱਚ ਦੇਸ਼ ਦੀਆਂ ਪ੍ਰਸਿੱਧ ਵੱਡੀਆਂ ਅਤੇ ਛੋਟੀਆਂ ਕੰਪਨੀਆਂ ਬੇਰੁਜ਼ਗਾਰ ਆਈ.ਟੀ.ਆਈ. ਪਾਸ ਉਮੀਦਵਾਰਾਂ ਦੀ ਇੰਟਰਵਿਊ ਲੈਣ ਲਈ ਪਹੁੰਚਣਗੀਆਂ।
ਉਨਾਂ ਕਿਹਾ ਕਿ ਉਮੀਦ ਹੈ ਕਿ ਇਹ ਕੰਪਨੀਆਂ ਵੱੱਖ-ਵੱਖ ਸਕਿੱਲ (ਜਿਵੇਂ ਕਿ ਫਿਟਰ, ਮਸ਼ੀਨਿਸ਼ਟ, ਟਰਨਰ, ਮੋਟਰ ਮਕੈਨਿਕ ਵਹੀਕਲ, ਵੈਲਡਰ, ਪਲੰਬਰ, ਟ੍ਰੈਕਟਰ ਮਕੈਨਿਕ, ਡੀਜ਼ਲ ਮਕੈਨਿਕ, ਡਰਾਫਟਸਮੈਨ ਸਿਵਲ ਅਤੇ ਮਕੈਨੀਕਲ, ਇਲੈਕਟ੍ਰੀਸ਼ਨ, ਰੈਫ੍ਰੀਜਰੇਸ਼ਨ ਅਤੇ ਏਅਰ ਕੰਡੀਸ਼ਨ, ਸਿਲਾਈ ਕਟਾਈ, ਕੰਪਿਊਟਰ ਆਦਿ ਹਰ ਟ੍ਰੇਡ ਦੇ ਸਿਖਿਆਰਥੀ ਦੀ ਸਕਿਲ) ਵਿੱਚ 4000 ਤੋਂ ਵੱਧ ਉਮੀਦਵਾਰਾਂ ਦੀ ਚੋਣ ਕਰਨਗੀਆਂ। ਮੇਲੇ ਵਿੱਚ ਪੰਜਾਬ ਦੀਆਂ ਵੱਖ-ਵੱਖ ਉਦਯੋਗਿਕ ਸਿਖ਼ਲਾਈ ਸੰਸਥਾਵਾਂ ਵਿੱਚੋਂ ਵੱਖ-ਵੱਖ ਟਰੇਡਾਂ ਦੇ ਤਕਰੀਬਨ 5000 ਸਿਖਿਆਰਥੀਆਂ ਨੌਕਰੀ ਪ੍ਰਾਪਤ ਕਰਨ ਲਈ ਹਾਜ਼ਰ ਹੋਣਗੇ। ਸ੍ਰੀ ਅਗਰਵਾਲ ਨੇ ਕਿਹਾ ਕਿ ਲੋਡ਼ਵੰਦ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਮੌਕਿਆਂ ਦੀ ਕੋਈ ਕਮੀ ਨਹੀਂ ਹੈ। ਯੋਗ ਉਮੀਦਵਾਰ 25 ਅਗਸਤ ਨੂੰ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲਡ਼ਕੇ) ਲੁਧਿਆਣਾ ਵਿਖੇ ਪੁੱਜ ਕੇ ਇਸ ਰੋਜ਼ਗਾਰ ਮੇਲੇ ਦਾ ਲਾਭ ਲੈ ਸਕਦੇ ਹਨ।

1310cookie-checkਜ਼ਿਲਾ ਬਿਊਰੋ ਆਫ਼ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਲੁਧਿਆਣਾ ਵੱਲੋਂ ਵੀ 25 ਨੂੰ ਰੋਜ਼ਗਾਰ ਮੇਲਾ ਲਗਾਉਣ ਦਾ ਫੈਸਲਾ

Leave a Reply

Your email address will not be published. Required fields are marked *

error: Content is protected !!