ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 12 ਜੁਲਾਈ (ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਗਾਇਕ ਬਲਕਾਰ ਸਿੱਧੂ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆ ਪਿੰਡ ਮਹਿਰਾਜ ਸਮੇਤ ਹੋਰ ਪਿੰਡਾਂ ਦੇ ਨੌਜਵਾਨ ਆਪ ਦੇ ਕਾਫਲੇ ਵਿਚ ਸ਼ਾਮਲ ਹੋ ਰਹੇ ਹਨ। ਬਲਕਾਰ ਸਿੱਧੂ ਨੇ ਸ਼ਾਮਿਲ ਹੋਏ ਨੌਜਵਾਨਾਂ ਨੂੰ ਪਾਰਟੀ ਦਾ ਚਿੰਨ ਗਲ ਵਿੱਚ ਪਾ ਕੇ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਸ਼ਾਮਿਲ ਹੋਣ ਵਾਲਿਆਂ ਵਿੱਚ ਰੋਹਿਤ ਕੁਮਾਰ ਗੋਰਾ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ ਰਵੀ, ਜੀਵਨ ਸਿੰਘ, ਗੋਰਾ ਸਿੰਘ, ਸਨੀ ਸਿੰਘ ,ਜਗਰੂਪ ਸਿੰਘ , ਜਤਿੰਦਰ ਸਿੰਘ, ਸੁਖਵੀਰ ਸਿੰਘ, ਜਸਵਿੰਦਰ ਸਿੰਘ, ਪਰਵਿੰਦਰ ਸਿੰਘ, ਪ੍ਰਵੀਨ ਕੁਮਾਰ ,ਮਨਜੀਤ ਸਿੰਘ, ਮੋਹਣ ਸਿੰਘ, ਕਰਮਜੀਤ ਸਿੰਘ, ਰੁਪਿੰਦਰ ਸਿੰਘ ਆਦਿ ਦੇ ਨਾਮ ਸ਼ਾਮਲ ਹਨ।
ਪੰਜਾਬ ਦੇ ਲੋਕ ਤੀਜੇ ਬਦਲ ਦੀ ਭਾਲ ਵਿੱਚ- ਬਲਕਾਰ ਸਿੱਧੂ
ਬਲਕਾਰ ਸਿੱਧੂ ਨੇ ਵੱਖ ਵੱਖ ਥਾਈਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਅੱਕ ਚੁੱਕੇ ਹਰਾ ਕੇ ਤੀਸਰਾ ਬਦਲ ਚਾਹੁੰਦੇ ਹਨ ਜੋ ਆਮ ਆਦਮੀ ਪਾਰਟੀ ਹੀ ਬਣ ਸਕਦੀ ਹੈ ਅਤੇ ਭਵਿੱਖ ਵਿੱਚ ਸਰਕਾਰ ਆਪ ਦੀ ਬਣੇਗੀ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਹੈ ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਹਰ ਪਰਿਵਾਰ ਲਈ ਵੱਡੀ ਰਾਹਤ ਸਿੱਧ ਹੋਵੇਗਾ ਅਤੇ ਸਰਕਾਰ ਬਣਨ ਤੇ ਹੋਰ ਵੀ ਭਲਾਈ ਸਕੀਮਾਂ ਸ਼ੁਰੂ ਹੋਣਗੀਆਂ ਜਦੋਂਕਿ ਦੋਵੇਂ ਸਰਕਾਰਾਂ ਨੇ ਕਦੇ ਵੀ ਗ਼ਰੀਬ, ਮੱਧਵਰਗ, ਮੁਲਾਜ਼ਮ, ਮਜ਼ਦੂਰ, ਕਿਸਾਨ ਜਾਂ ਵਪਾਰੀ ਲਈ ਭਲਾਈ ਸਕੀਮਾਂ ਨਹੀਂ ਉਲੀਕੀਆਂ ਗਈਆਂ। ਜਿਸ ਕਰਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੋਨਾਂ ਪਾਰਟੀਆਂ ਦਾ ਜਹਾਜ਼ ਡੁੱਬ ਚੁੱਕਿਆ ਹੈ ਤੇ ਲੋਕ ਛਾਲਾਂ ਮਾਰ ਕੇ ਆਪ ਨਾਲ ਜੁੜ ਰਹੇ ਹਨ। ਇਸ ਮੌਕੇ ਨਛੱਤਰ ਸਿੰਘ ਸੂਬਾ ਜੁਆਇੰਟ ਸਕੱਤਰ, ਸੋਨੀ ਕੋਠਾਗੁਰੂ, ਸੁੱਖੀ ਮਹਿਰਾਜ ਬਲਾਕ ਪ੍ਰਧਾਨ, ਰਸ਼ਪਾਲ ਕੈਂਥ ਸਰਕਲ ਪ੍ਰਧਾਨ, ਗੋਲਡੀ ਵਰਮਾ ਸਰਕਲ ਪ੍ਰਧਾਨ, ਆਰ.ਐਸ ਜੇਠੀ, ਰੋਹਿਤ ਗਰਗ ਗੋਰਾ, ਲੱਕੀ ਸ਼ਰਮਾ, ਮਨੀ ਸ਼ਰਮਾ ਆਦਿ ਹਾਜ਼ਰ ਸਨ।