December 22, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ 2 ਜੁਲਾਈ (ਭਾਰਤ ਭੂਸ਼ਣ/ਪ੍ਰਦੀਪ ਸ਼ਰਮਾਂ): ਰਵਾਇਤੀ ਪਾਰਟੀਆਂ ਦੇ ਦੋਵੇਂ ਮੰਤਰੀਆ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਨੌਜਵਾਨ ਆਪ ਆਗੂ ਤੇ ਪ੍ਰਸਿੱਧ ਗਾਇਕ ਬਲਕਾਰ ਸਿੱਧੂ ਨੇ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਵਿਚ ਦਰਜਨਾਂ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਹਰਮਨਦੀਪ ਸਿੰਘ, ਜਗਦੀਪ ਸਿੰਘ, ਵਿਪਨ ਸ਼ਰਮਾ, ਗੁਰਜੀਤ ਸਿੰਘ, ਰੋਹਿਤ ਕੁਮਾਰ, ਕਰਮਜੀਤ, ਮਨਜੀਤ ਸਿੰਘ, ਸਿੰਮੀ, ਰਾਜੂ, ਨੰਨੂ, ਗੁਰਲਾਲ, ਟੋਨੀ, ਰਾਜਿੰਦਰ, ਗੁਰਤੇਜ ਸਿੰਘ, ਰੁਪਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਵੀ ਕੁਮਾਰ, ਸੁਰਿੰਦਰ ਸਿੰਘ, ਰੁਸਤੀ ਕੁਮਾਰ, ਵਿਪਨ ਕੁਮਾਰ, ਧਰਮਪਾਲ, ਲਖਵੀਰ ਮਾਨ ਆਦਿ ਨੇ ਪਾਰਟੀ ਜੁਆਇੰਨ ਕੀਤੀ।

ਇਸ ਮੌਕੇ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਨਛੱਤਰ ਸਿੰਘ ਸਿੱਧੂ, ਆਰ.ਐਸ.ਜੇਠੀ ਅਤੇ ਲੱਕੀ ਵੀ ਮੌਜੂਦ ਰਹੇ।ਬਲਕਾਰ ਸਿੱਧੂ ਨੇ ਸ਼ਾਮਲ ਹੋਣ ਵਾਲੇ ਯੂਥ ਦੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲ ਅਕਾਲੀ ਦਲ ਅਤੇ ਹੁਣ ਪੰਜ ਸਾਲ ਕੈਪਟਨ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਵਿਚ ਹੀ ਰੱਖਿਆ ਤੇ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ। ਲੋਕ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ ਜਿਸ ਕਰਕੇ ਹੁਣ ਆਮ ਆਦਮੀ ਇਨ੍ਹਾਂ ਲਾਰੇਬਾਜ਼ਾਂ ਦੀ ਸਰਕਾਰ ਛੁਟਕਾਰਾ ਚਾਹੁੰਦਾ ਹੈ ਜਿਸ ਦਾ ਬਦਲ ਆਮ ਆਦਮੀ ਪਾਰਟੀ ਹੈ। ਬਲਕਾਰ ਸਿੱਧੂ ਨੇ ਦਿੱਲੀ ਸਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਕਿ ਪੰਜਾਬ ਸੂਬੇ ਅੰਦਰ ਆਪ ਦੀ ਸਰਕਾਰ ਆਉਣ ਤੇ ਹਰ ਪਰਿਵਾਰ ਨੂੰ ਤਿੰਨ ਸੌ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਫ਼ਤ ਦੇਣ, ਪਿਛਲੇ ਬਕਾਏ ਮੁਆਫ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ 80 ਫ਼ੀਸਦੀ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਆਪ ਹੀ ਦੇ ਸਕਦੀ ਹੈ। ਇਸ ਮੌਕੇ ਗੁਰਸੇਵਕ ਸਿੰਘ ਧਾਲੀਵਾਲ ਤੋਂ ਇਲਾਵਾ ਆਪ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ

69960cookie-checkਰਾਮਪੁਰਾ ਫੂਲ ਅੰਦਰ ਆਮ ਆਦਮੀ ਪਾਰਟੀ ਵਿਚ ਯੂਥ ਵੱਡੇ ਪੱਧਰ ਤੇ ਹੋ ਰਿਹੈ ਸ਼ਾਮਲ
error: Content is protected !!