ਚੜ੍ਹਤ ਪੰਜਾਬ ਦੀ
ਲੁਧਿਆਣਾ (ਰਵੀ ਵਰਮਾ):ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ਯੂਥ ਬਲੱਡ ਡੋਨੋਰਸ ਐਂਡ ਵੈਲਫੇਅਰ ਸੋਸਾਇਟੀ (ਰਜਿ:)ਲੁਧਿਆਣਾ ਵਲੋਂ ਬੀਤੇ ਦਿਨ 5 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਫੀਲਡ ਗੰਜ ਲੁਧਿਆਣਾ ਵਿਖੇ ਇੱਕ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਜੀ ਅਤੇ ਰੋਬਿਨ ਸਿੰਘ ਸਮੇਤ ਕਈ ਸਮਾਜਿਕ ਸੰਸਥਾਵਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਕੈਂਪ ਵਿੱਚ 90 ਲੋਕਾਂ ਨੇ ਆਪਣੇ ਆਪ ਨੂੰ ਖੂਨਦਾਨ ਲਈ ਨਾਮ ਦਰਜ ਕੀਤਾ ਗਿਆ ਜਿੰਨਾਂ ਵਿਚੋਂ 28 ਖੂਨਦਾਨੀ ਕੋਰੋਨਾ ਵੈਕਸਿਨੇਸ਼ਨ ਜਾਂ ਦੂਜੇ ਕਾਰਨਾਂ ਕਰਕੇ ਖੂਨ ਦਾਨ ਨਹੀਂ ਕਰ ਸਕੇ ਅਤੇ ਸਭ ਦੇ ਸਹਿਯੋਗ ਨਾਲ 62 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ਵਿੱਚ ਅਲੱਗ ਅਲੱਗ ਧਰਮਾਂ ਦੇ ਵਿਅਕਤੀਆਂ ਅਤੇ ਔਰਤਾਂ ਵਲੋਂ ਵੀ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਕੈਂਪ ਵਿੱਚ ਡੀਂ.ਐਮ. ਸੀ ਦੇ ਬਲੱਡ ਬੈਂਕ ਦੇ ਅਨੁਭਵੀ ਸਟਾਫ ਵੱਲੋਂ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਈ ਗਈ, ਇਕੱਠਾ ਹੋਇਆ ਖੂਨ ਹਸਪਤਾਲ ਵਿੱਚ ਹੀ ਭੇਜ ਦਿੱਤਾ । ਜਿਥੇ ਇਹ ਖੂਨ ਥੈਲੇਸੀਮਿਆ ਦੇ ਮਰੀਜ ਅਤੇ ਐਮਰਜੈਂਸੀ ਕੇਸਾਂ ਵਿੱਚ ਜੀਵਨਦਾਨ ਸਾਬਤ ਹੋਵੇਗਾ।
,ਇਸ ਮੌਕੇ ਟੀਮ ਦੇ ਮੁੱਖ ਸੇਵਾਦਾਰ ਨਿਤਿਨ ਕੁਮਾਰ ਅਤੇ ਚੇਅਰਮੈਨ ਐਡਵੋਕੇਟ ਗੋਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਡੋਨਰਾਂ ਦਾ ਧੰਨਵਾਦ ਕੀਤਾ ਖ਼ੂਨਦਾਨ ਕਰਨ ਦੇ ਬਹੁਤ ਸਾਰੇ ਫਾਇਦਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਖੂਨਦਾਨ ਕਰਨ ਨਾਲ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ ਬਲਕਿ ਸ਼ਰੀਰ ਨੂੰ ਇਸਦਾ ਫਾਇਦਾ ਹੀ ਹੈ,ਨਾਲ ਹੀ ਕਿਸੇ ਦੀ ਜਿੰਦਗੀ ਵੀ ਬੱਚਦੀ ਹੀ ਹੈ। ਕੈਂਪ ਵਿੱਚ ਟੀਮ ਦੇ ਮੈਂਬਰ ਮਨਦੀਪ ਸਿੰਘ, ਲਲਿਤ ਟੰਡਨ, ਸੁਖਵਿੰਦਰ, ਕੁਲਵੰਤ ਸਿੰਘ, ਕੰਵਰਜੋਤ ਸਿੰਘ, ਰਜਿੰਦਰ ਸਿੰਘ, ਦਵਿੰਦਰ ਦਿਲਜਾਨ , ਚਰਨਜੀਤ ਚੰਨੀ, ਨਰੇਸ਼ ਕੁਮਾਰ, ਸੋਨਾ ਸਰਪੰਚ, ਮੁਨੀਸ਼ਜੀ, ਬਲਜੀਤ ਸਿੰਘ, ਸੰਦੀਪ ਜੀ, ਮੋਬਿਨ ਅਖ਼ਤਰ, ਲਵਪ੍ਰੀਤ, ਸ਼ੁਭਮ, ਸਾਥੀਆਂ ਦਾ ਵਿਸ਼ੇਸ਼ ਸਾਥ ਅਤੇ ਯੋਗਦਾਨ ਰਿਹਾ।